ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਟ੍ਰੈਫਿਕ ਪੁਲਿਸ ਤੇ ਪੀਸੀਆਰ ਕਰਮਚਾਰੀਆਂ ਨੂੰ ਮਰਜ ਕਰ ਦਿੱਤਾ ਹੈ। ਉਨ੍ਹਾਂ ਟ੍ਰੈਫਿਕ ਪੁਲਿਸ ਅਤੇ ਪੀ.ਸੀ.ਆਰ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਸ਼ਹਿਰ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੇ ਮੋਢਿਆਂ 'ਤੇ ਆ ਗਈ ਹੈ।
ਜ਼ੋਨ ਇੰਚਾਰਜ ਨੂੰ ਦੇਣੀ ਹੋਵੇਗੀ ਟਰੈਫਿਕ ਸਥਿਤੀ 'ਚ ਜਾਣਕਾਰੀ
ਹਾਈਵੇਅ ਦੇ ਕਿਨਾਰੇ ਵਾਹਨਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਨਾ ਹੀ ਫੁੱਟਪਾਥ 'ਤੇ ਵਿਕਰੇਤਾਵਾਂ ਨੂੰ ਖੜ੍ਹਾ ਕਰਨ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਕਿਸੇ ਜ਼ੋਨ ਇੰਚਾਰਜ ਦੇ ਇਲਾਕੇ 'ਚ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਜ਼ੋਨ ਇੰਚਾਰਜ ਦੀ ਹੋਵੇਗੀ ਤੇ ਉਹ ਇਸ ਬਾਰੇ ਜਾਣਕਾਰੀ ਦੇਣਗੇ ਕਿ ਅਜਿਹਾ ਕਿਉਂ ਹੋਇਆ ਹੈ।
ਹਾਈਵੇਅ 'ਤੇ ਨਹੀਂ ਹੋਵੇਗਾ ਕੋਈ ਚਲਾਨ
ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਪੁਲਿਸ ਮੁਲਾਜ਼ਮ ਸਹੀ ਢੰਗ ਨਾਲ ਗੱਲ ਨਹੀਂ ਕਰਦੇ ਤੇ ਬੁਰਾ-ਭਲਾ ਕਹਿੰਦੇ ਹਨ। ਇਸ ਬਾਰੇ ਸੀਪੀ ਨੇ ਕਿਹਾ - ਕਿਸੇ ਨੂੰ ਓਏ ਨਹੀਂ ਕਹਿਣਾ, ਹਾਈਵੇ 'ਤੇ ਚਲਾਨ ਨਹੀਂ ਕੱਟਣੇ - ਜੇਕਰ ਕੋਈ ਰੂਲ ਫੋਲੋ ਨਹੀਂ ਕਰਦਾ ਉਸ 'ਤੇ ਕਾਰਵਾਈ ਕਰੋ। ਹੁਣ ਸਿਰਫ਼ ਜ਼ੋਨ ਇੰਚਾਰਜ ਹੀ ਹਾਈਵੇਅ ’ਤੇ ਚਲਾਣ ਕਰ ਸਕਦੇ ਹਨ। ਕੋਈ ਵੀ ਕਰਮਚਾਰੀ ਹਾਈਵੇਅ 'ਤੇ ਜਾ ਕੇ ਆਪਣੀ ਮਰਜ਼ੀ ਨਾਲ ਚੈਕਿੰਗ ਨਹੀਂ ਕਰੇਗਾ।
ਟ੍ਰੈਫਿਕ ਨੂੰ ਸਹੀ ਢੰਗ ਨਾਲ ਕਰਨਾ ਹੋਵੇਗਾ ਕੰਟਰੋਲ
ਸੀਪੀ ਨੇ ਕਰਮਚਾਰੀਆਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਇਹ 200 ਤੋਂ ਵੱਧ ਪੀਸੀਆਰ ਤੇ ਟ੍ਰੈਫਿਕ ਕਰਮਚਾਰੀਆਂ ਦਾ ਕੰਮ ਹੈ ਕਿ ਜੇਕਰ ਕਿਤੇ ਵੀ ਕੋਈ ਟ੍ਰੈਫਿਕ ਸਮੱਸਿਆ ਆਉਂਦੀ ਹੈ ਤੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਕੇ ਟ੍ਰੈਫਿਕ ਨੂੰ ਨਿਯਮਤ ਕਰਨ।
ਇਸ ਕਾਰਨ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਨਾਲ ਹੀ ਸੜਕ 'ਤੇ ਵਾਹਨ ਪਾਰਕ ਨਾ ਕਰੋ। ਇਸ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਸਮੱਸਿਆਵਾਂ ਸਭ ਤੋਂ ਵੱਧ ਹਨ। ਜਿਸ ਦਾ ਇੱਕ ਇੱਕ ਕਰਕੇ ਹੱਲ ਕੀਤਾ ਜਾਵੇਗਾ।
ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਟ੍ਰੈਫਿਕ ਪੁਲਿਸ ਤੇ ਪੀ.ਸੀ.ਆਰ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਚੈਕਿੰਗ ਦੌਰਾਨ ਉਲੰਘਣਾ ਕਰਦਾ ਹੈ ਜਾਂ ਕਿਸੇ ਕਿਸਮ ਦੀ ਸਮੱਸਿਆ ਪੈਦਾ ਕਰਦਾ ਹੈ ਤਾਂ ਉਸਦੇ ਖਿਲਾਫ ਹਰ ਹਾਲਤ 'ਚ ਕਾਰਵਾਈ ਕੀਤੀ ਜਾਵੇ। 200 ਮੁਲਾਜ਼ਮਾਂ ਨੂੰ ਇਹ ਪਾਵਰ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਮੌਕੇ ’ਤੇ ਹੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ 188 ਤਹਿਤ ਕੇਸ ਦਰਜ ਕਰਨ ਦਾ ਨੋਟਿਸ ਵੀ ਜਾਰੀ ਕੀਤਾ ਹੈ।