ਬੈਂਕ ਗਾਹਕਾਂ ਲਈ ਵੱਡੀ ਖ਼ਬਰ! ਲਗਾਤਾਰ 5 ਦਿਨ ਪ੍ਰਭਾਵਿਤ ਰਹਿ ਸਕਦੀਆਂ ਬੈਂਕ ਸੇਵਾਵਾਂ

Banking services may be disrupted for five consecutive days

ਅਗਲੇ ਹਫ਼ਤੇ ਦੇਸ਼ ਭਰ ਵਿੱਚ ਸਰਕਾਰੀ ਅਤੇ ਕੁਝ ਨਿੱਜੀ ਬੈਂਕਾਂ ਦਾ ਕੰਮਕਾਜ ਲਗਾਤਾਰ 5 ਦਿਨ ਪ੍ਰਭਾਵਿਤ ਰਹਿ ਸਕਦਾ ਹੈ।ਦਰਅਸਲ, ਬੈਂਕ ਕਰਮਚਾਰੀਆਂ ਦੀ ਜਥੇਬੰਦੀ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ 26 ਸਤੰਬਰ ਸ਼ਨੀਵਾਰ ਅਤੇ 27 ਸਤੰਬਰ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਵਿੱਚ ਲਗਾਤਾਰ ਪੰਜ ਦਿਨ ਆਮ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।

25 ਸਤੰਬਰ ਤੱਕ ਨਿਪਟਾ ਲਓ ਜ਼ਰੂਰੀ ਕੰਮ

ਹੜਤਾਲ ਦੇ ਮੱਦੇਨਜ਼ਰ SBI ਅਤੇ PNB ਸਮੇਤ ਕਈ ਪ੍ਰਮੁੱਖ ਬੈਂਕਾਂ ਨੇ ਗਾਹਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।ਬੈਂਕਾਂ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਚੈੱਕ ਕਲੀਅਰੈਂਸ, ਡਿਮਾਂਡ ਡਰਾਫਟ, ਨਕਦੀ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਵਰਗੇ ਜ਼ਰੂਰੀ ਕੰਮ 25 ਸਤੰਬਰ ਤੱਕ ਨਿਪਟਾ ਲਏ ਜਾਣ, ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

UPI ਅਤੇ ਡਿਜੀਟਲ ਸੇਵਾਵਾਂ ਰਹਿਣਗੀਆਂ ਚਾਲੂ

ਬ੍ਰਾਂਚਾਂ ਬੰਦ ਰਹਿਣ ਦੌਰਾਨ ATM, UPI, ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਵਰਗੀਆਂ ਡਿਜੀਟਲ ਸੇਵਾਵਾਂ ਚਾਲੂ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ, ਲੰਬੇ ਸਮੇਂ ਤੱਕ ਬੈਂਕ ਬੰਦ ਰਹਿਣ ਕਾਰਨ ਕੁਝ ATM ਵਿੱਚ ਕੈਸ਼ ਦੀ ਕਿੱਲਤ ਵੀ ਹੋ ਸਕਦੀ ਹੈ।

ਕੀ ਹਨ ਬੈਂਕ ਕਰਮਚਾਰੀਆਂ ਦੀਆਂ ਮੰਗਾਂ?

ਬੈਂਕ ਯੂਨੀਅਨਾਂ ਦੀ ਮੁੱਖ ਮੰਗ ਹਫ਼ਤੇ ਵਿੱਚ ਪੰਜ ਦਿਨ ਕੰਮਕਾਜ ਲਾਗੂ ਕਰਨਾ ਹੈ। ਇਸ ਤੋਂ ਇਲਾਵਾ ਪੈਨਸ਼ਨ ਵਿੱਚ ਸੋਧ, ਪੈਨਸ਼ਨ ਸਕੀਮ ਵਿੱਚ ਸੁਧਾਰ ਅਤੇ ਪੁਰਾਣੀ ਪੈਨਸ਼ਨ ਸਕੀਮ ਯਾਨੀ OPS ਦਾ ਵਿਕਲਪ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *