ਪਟਿਆਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਔਰਤਾਂ ਬੱਸ ਦੇ ਅੰਦਰ ਕੰਡਕਟਰ ਨਾਲ ਬਹਿਸ ਕਰ ਰਹੀਆਂ ਹਨ। ਬਹਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਬੱਸ ਕੰਡਕਟਰ ਨੇ ਔਰਤਾਂ ਨਾਲ ਕੁੱਟ-ਮਾਰ ਕੀਤੀ ਤੇ ਔਰਤਾਂ ਨੇ ਖਿੱਚ-ਧੂਹ ਵਿਚ ਕੰਡਕਟਰ ਦੇ ਕੱਪੜੇ ਤੱਕ ਪਾੜ ਦਿੱਤੇ।
ਪਟਿਆਲਾ ਬੱਸ ਸਟੈਂਡ ਦੀ ਵੀਡੀਓ
ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਪਟਿਆਲਾ ਬੱਸ ਸਟੈਂਡ 'ਤੇ ਸਥਿਤ ਪੀ.ਆਰ.ਟੀ.ਸੀ ਬੱਸ ਦੀ ਹੈ। ਬੱਸ 'ਚ ਔਰਤਾਂ ਅਤੇ ਕੰਡਕਟਰ ਆਪਸ 'ਚ ਲੜਦੇ ਨਜ਼ਰ ਆ ਰਹੇ ਹਨ। ਹੋਰ ਔਰਤਾਂ ਵੀ ਕੰਡਕਟਰ ਨਾਲ ਦੁਰਵਿਵਹਾਰ ਕਰ ਰਹੀਆਂ ਹਨ।
ਝਗੜੇ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ
ਫਿਲਹਾਲ ਇਹ ਸਾਰਾ ਮਾਮਲਾ ਕੀ ਹੋਇਆ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਬੱਸ 'ਚ ਹੋਏ ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਨਾ ਤਾਂ ਬੱਸ ਡਰਾਈਵਰ ਅਤੇ ਨਾ ਹੀ ਕੰਡਕਟਰ ਨੇ ਕੋਈ ਬਿਆਨ ਦਿੱਤਾ ਹੈ।