ਸਾਲ 2017 ਦੇ NEET ਟਾਪਰ ਡਾ. ਨਵਦੀਪ ਸਿੰਘ (25) ਨੇ ਐਤਵਾਰ ਨੂੰ ਦਿੱਲੀ 'ਚ ਖੁਦਕੁਸ਼ੀ ਕਰ ਲਈ। ਨਵਦੀਪ ਦੀ ਲਾਸ਼ ਪਾਰਸੀ ਅੰਜੁਮਨ ਧਰਮਸ਼ਾਲਾ ਦੇ ਇੱਕ ਕਮਰੇ ਵਿੱਚ ਲਟਕਦੀ ਮਿਲੀ। ਘਟਨਾ ਦਾ ਪਤਾ ਲੱਗਦੇ ਹੀ ਨਵਦੀਪ ਦਾ ਪੂਰਾ ਪਰਿਵਾਰ ਦਿੱਲੀ ਪਹੁੰਚ ਗਿਆ। ਪੁਲਿਸ ਨੂੰ ਕਮਰੇ 'ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਨੇ ਨਵਦੀਪ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵਦੀਪ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ |
ਦਰਵਾਜ਼ਾ ਨਾ ਖੋਲ੍ਹਣ 'ਤੇ ਗਾਰਡ ਨੂੰ ਹੋਇਆ ਸ਼ੱਕ
ਐਤਵਾਰ ਸਵੇਰੇ ਜਦੋਂ ਨਵਦੀਪ ਨੇ ਕਾਫੀ ਦੇਰ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਗਾਰਡ ਖੁਦ ਉਸ ਨੂੰ ਜਗਾਉਣ ਲਈ ਪਹੁੰਚਿਆ। ਗਾਰਡ ਨੇ ਦੋ-ਤਿੰਨ ਵਾਰ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਗਾਰਡ ਨੇ ਹੋਰ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜ ਦਿੱਤਾ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ । ਨਵਦੀਪ ਦੀ ਲਾਸ਼ ਕਮਰੇ ਵਿੱਚ ਲਟਕ ਰਹੀ ਸੀ।
ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਪੁਲਸ
ਪੁਲਿਸ ਨੇ ਨਵਦੀਪ ਦੇ ਸਾਥੀਆਂ ਤੇ ਸੀਨੀਅਰ ਡਾਕਟਰਾਂ ਤੋਂ ਉਸਦੀ ਖੁਦਕੁਸ਼ੀ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਉਸ ਦਾ ਮੋਬਾਈਲ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ। ਉਸ ਦੇ ਸੀਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਨਵਦੀਪ ਮੌਲਾਨਾ ਆਜ਼ਾਦ ਕਾਲਜ ਤੋਂ ਐਮਡੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਪੜ੍ਹਾਈ ਵਿੱਚ ਬਹੁਤ ਤੇਜ਼ ਸੀ।
ਪਰਿਵਾਰ ਨੂੰ ਨਹੀਂ ਆ ਰਿਹਾ ਯਕੀਨ
ਨਵਦੀਪ ਦੀ ਖੁਦਕੁਸ਼ੀ ਬਾਰੇ ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਾ ਤਾਂ ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਕਿਉਂਕਿ ਨਵਦੀਪ ਘਰ ਅਤੇ ਦੋਸਤਾਂ ਨਾਲ ਹਮੇਸ਼ਾ ਹੱਸਦਾ-ਖੇਡਦਾ ਰਹਿੰਦਾ ਸੀ। ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਉਸ ਦੇ ਪਿਤਾ ਗੋਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਕ੍ਰਿਕਟ ਦਾ ਸ਼ੌਕੀਨ ਸੀ। ਉਸ ਦਾ ਸੁਪਨਾ ਦਿੱਲੀ ਦੇ ਕਿਸੇ ਵੱਡੇ ਕਾਲਜ ਤੋਂ ਪੜ੍ਹ ਕੇ ਡਾਕਟਰ ਬਣਨਾ ਸੀ। ਉਸਨੇ ਸਾਲ 2017 ਵਿੱਚ ਦਿੱਤੀ ਗਈ NEET ਪ੍ਰੀਖਿਆ ਵਿੱਚ 697 ਅੰਕ ਪ੍ਰਾਪਤ ਕੀਤੇ ਸਨ।