ਜਲੰਧਰ 'ਚ ਸਵੇਰੇ ਭੈਰੋਂ ਬਾਜ਼ਾਰ 'ਚ ਇਕ ਦੁਕਾਨ 'ਚ ਚੋਰੀ ਕਰਨ ਵਾਲੇ ਚੋਰ ਨੂੰ ਲੋਕਾਂ ਨੇ ਫੜ ਲਿਆ। ਚੋਰ ਨੂੰ ਫੜਨ ਤੋਂ ਬਾਅਦ ਲੋਕਾਂ ਨੇ ਉਸ ਨੂੰ ਘੇਰ ਕੇ ਪੁਲਸ ਹਵਾਲੇ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਚੋਰ ਕੋਲੋਂ ਨਸ਼ੀਲੇ ਟੀਕੇ ਵੀ ਮਿਲੇ ਹਨ।
ਸਵੇਰੇ 11 ਵਜੇ ਦੀ ਹੈ ਘਟਨਾ
ਦੁਕਾਨਦਾਰ ਦੀਪਕ ਜਲੋਟਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਖੋਲ੍ਹ ਕੇ ਕੁਝ ਦੇਰ ਲਈ ਮੰਦਰ 'ਚ ਮੱਥਾ ਟੇਕਣ ਗਿਆ ਸੀ। ਜਦੋਂ ਉਹ ਮੰਦਰ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਦੁਕਾਨ 'ਚ ਪੈਸਿਆਂ ਦਾ ਗੱਲਾ ਖੁੱਲ੍ਹਾ ਪਿਆ ਸੀ ਤੇ ਉਹ ਉਸ 'ਚੋਂ ਪੈਸੇ ਕੱਢ ਰਿਹਾ ਸੀ। ਮੈਂ ਉਸ ਨੂੰ ਫੜ ਲਿਆ। ਜਦਕਿ ਉਸਦਾ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਬਾਜ਼ਾਰ ਦੇ ਲੋਕਾਂ ਨੇ ਚੋਰ ਨੂੰ ਕਾਬੂ ਕਰ ਕੇ ਉਸ ਦੀ ਘੇਰਾਬੰਦੀ ਕੀਤੀ ।
ਛਿੱਤਰ ਪਰੇਡ ਤੋਂ ਬਾਅਦ ਚੋਰ ਨੇ ਆਪਣਾ ਜੁਰਮ ਕੀਤਾ ਕਬੂਲ
ਜਦੋਂ ਲੋਕਾਂ ਨੇ ਮੁਲਜ਼ਮ ਨੂੰ ਪੁੱਛਿਆ ਕਿ ਉਹ ਦੁਕਾਨ ’ਤੇ ਕੀ ਕਰਨ ਆਇਆ ਸੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਉਹ ਚੋਰੀ ਕਰਨ ਆਇਆ ਸੀ। ਉਹ ਪਿਛਲੇ ਇੱਕ ਸਾਲ ਤੋਂ ਇਹ ਕੰਮ ਕਰ ਰਿਹਾ ਸੀ। ਉਹ ਅਤੇ ਉਸ ਦਾ ਸਾਥੀ ਦੋਵੇਂ ਬਾਈਕ 'ਤੇ ਆਏ ਸਨ। ਮੌਕਾ ਦੇਖ ਕੇ ਉਹ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ ’ਤੇ ਪਹੁੰਚ ਕੇ ਚੋਰ ਨੂੰ ਕਾਬੂ ਕਰਕੇ ਥਾਣੇ ਲੈ ਗਈ।