ਜਲੰਧਰ ਨਗਰ ਨਿਗਮ ਨੇ Bath Castle ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਉਸ ਨੂੰ 1.58 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇਹ ਨੋਟਿਸ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਜਾਰੀ ਕੀਤਾ ਹੈ। Bath Castle 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਤੋਂ ਬਾਅਦ ਕੋਈ ਰਕਮ ਜਮ੍ਹਾ ਨਹੀਂ ਕਰਵਾਈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ 1.58 ਕਰੋੜ ਰੁਪਏ ਜਮ੍ਹਾ ਕਰਵਾਉਣੇ ਹੋਣਗੇ।
ਪੂਰੀ ਫੀਸ ਨਹੀਂ ਕਰਵਾਈ ਜਮ੍ਹਾਂ
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਾਲ 2017 ਵਿੱਚ Bath Castle ਨੂੰ ਰੈਗੂਲਰ ਕਰਨ ਲਈ 1.04 ਕਰੋੜ ਰੁਪਏ ਦੀ ਫੀਸ ਜਮ੍ਹਾ ਕਰਵਾਉਣੀ ਸੀ। Bath Castle ਨੇ ਸਾਲ 2018 ਵਿੱਚ 15.26 ਲੱਖ ਰੁਪਏ ਜਮ੍ਹਾਂ ਕਰਵਾਏ ਅਤੇ 89 ਲੱਖ ਰੁਪਏ ਬਕਾਇਆ ਰਹਿੰਦਾ ਹੈ। ਜਿਸ 'ਤੇ ਨਗਰ ਨਿਗਮ ਨੇ 12 ਫੀਸਦੀ ਦੀ ਦਰ ਨਾਲ ਵਿਆਜ ਲਗਾਇਆ ਹੈ। ਜੋ ਕਿ 1.58 ਕਰੋੜ ਰੁਪਏ ਬਣਦੀ ਹੈ।
70 ਲੱਖ ਰੁਪਏ ਲੱਗਿਆ ਵਿਆਜ ਵਸੂਲਿਆ ਗਿਆ
ਬਕਾਇਆ 89 ਲੱਖ ਰੁਪਏ ਦੀ ਦਾ ਭੁਗਤਾਨ ਕਰਨ ਤੋਂ ਲੈ ਕੇ ਹੁਣ ਤੱਕ ਕਰੀਬ 70 ਲੱਖ ਰੁਪਏ ਦਾ ਵਿਆਜ ਇਕੱਠਾ ਹੋ ਚੁੱਕਾ ਹੈ। ਇਹ ਵਿਆਜ 2370 ਦਿਨਾਂ ਦੇ ਉੱਪਰ ਬਣਾਇਆ ਗਿਆ ਹੈ। ਜਿਸ ਨੂੰ ਹੁਣ Bath Castle ਨੂੰ ਭਰਨਾ ਪਵੇਗਾ।