ਆਸਾਮ 'ਚ ਮੀਂਹ ਤੇ ਹੜ੍ਹ ਕਾਰਨ 62 ਮੌਤਾਂ, 22 ਲੱਖ ਲੋਕ ਪ੍ਰਭਾਵਿਤ, ਜੰਮੂ-ਕਸ਼ਮੀਰ ਸਮੇਤ 18 ਸੂਬਿਆਂ 'ਚ ਅੱਜ ਭਾਰੀ ਮੀਂਹ ਦਾ ਅਲਰਟ
ਆਸਾਮ ਵਿੱਚ ਮੀਂਹ ਅਤੇ ਹੜ੍ਹ ਕਾਰਨ ਹੁਣ ਤੱਕ 62 ਮੌਤਾਂ ਹੋ ਚੁੱਕੀਆਂ ਹਨ। ਤਿੰਨ ਲਾਪਤਾ ਹਨ। ਹੜ੍ਹ ਕਾਰਨ 29 ਜ਼ਿਲ੍ਹਿਆਂ ਦੇ 22 ਲੱਖ ਲੋਕ ਪ੍ਰਭਾਵਿਤ ਹਨ। ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਹੜ੍ਹ ਕਾਰਨ 77 ਜਾਨਵਰਾਂ ਦੀ ਮੌਤ ਹੋ ਗਈ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੜ੍ਹ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਬ੍ਰਹਮਪੁੱਤਰ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ 'ਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਪਾਣੀ ਘਟ ਰਿਹਾ ਹੈ।
225 ਸੜਕਾਂ ਅਤੇ 10 ਪੁਲ ਪੂਰੀ ਤਰ੍ਹਾਂ ਹੋਏ ਤਬਾਹ
ਅਸਾਮ ਵਿੱਚ ਹੜ੍ਹ ਕਾਰਨ 225 ਸੜਕਾਂ ਅਤੇ 10 ਪੁਲ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਮਣੀਪੁਰ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ 20,000 ਲੋਕ ਪ੍ਰਭਾਵਿਤ ਹੋਏ ਹਨ, ਜਦਕਿ 3,820 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਨ੍ਹਾਂ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ
IMD ਨੇ ਅੱਜ ਦੇ ਲਈ 17 ਰਾਜਾਂ - ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰੀ ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਅਸਾਮ, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ, ਮਹਾਰਾਸ਼ਟਰ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਦਾ ਐਲਾਨ ਕੀਤਾ ਹੈ। , ਗੋਆ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 11 ਰਾਜਾਂ - ਹਰਿਆਣਾ, ਉੜੀਸਾ, ਝਾਰਖੰਡ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਕਰਨਾਟਕ, ਕੇਰਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
'floods in Assam','rain and floods in Assam','IMD Monsoon Weather Update','Rainfall Alert'