• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਟੁੱਟਿਆ 65 ਸਾਲ ਦਾ ਰਿਕਾਰਡ, ਤਾਪਮਾਨ 47.8° ਤੋਂ ਪਾਰ, ਇਨਾਂ ਜ਼ਿਲ੍ਹਿਆਂ 'ਚ ਲੂ ਦਾ ਅਲਰਟ

पंजाब में 65 साल का रिकार्ड टूटा,
6/14/2024 10:47:47 AM Kushi Rajput     heat wave alert, heat wave in Punjab, record broken in Punjab, Loo Alert In 21 Districts, Yellow Heat Wave Alert,     ਪੰਜਾਬ 'ਚ ਟੁੱਟਿਆ 65 ਸਾਲ ਦਾ ਰਿਕਾਰਡ, ਤਾਪਮਾਨ 47.8° ਤੋਂ ਪਾਰ, ਇਨਾਂ ਜ਼ਿਲ੍ਹਿਆਂ 'ਚ ਲੂ ਦਾ ਅਲਰਟ  पंजाब में 65 साल का रिकार्ड टूटा,

ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ।  ਹੀਟਵੇਵ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ  ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਨੇ ਪਿਛਲੇ 65 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਤੇ ਪਠਾਨਕੋਟ 47.8° ਤਾਪਮਾਨ  ਦੇ ਨਾਲ਼ ਸਭ ਤੋਂ ਗਰਮ ਰਿਹਾ। 1958 ਵਿੱਚ ਲੁਧਿਆਣਾ ਵਿੱਚ 17 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 47.9° ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਅੱਜ 21 ਜ਼ਿਲ੍ਹਿਆਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਇਸ ਵਿੱਚ 19 ਲਈ ਯੈਲੋ ਅਲਰਟ ਅਤੇ 2 ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਵਿਭਾਗ ਨੇ ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਪਰ ਇਸ ਨਾਲ ਤਾਪਮਾਨ 'ਤੇ ਕੋਈ ਅਸਰ ਨਹੀਂ ਹੋਵੇਗਾ, ਇਸ ਲਈ ਫਿਲਹਾਲ ਕਹਿਰ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ।

ਆਪਣੇ ਜ਼ਿਲ੍ਹੇ ਦਾ ਤਾਪਮਾਨ ਜਾਣੋ

ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 45.2° (ਆਮ ਨਾਲੋਂ 5.6° ਵੱਧ), ਲੁਧਿਆਣਾ ਵਿੱਚ 45.1° (ਆਮ ਨਾਲੋਂ 6.8° ਵੱਧ), ਪਟਿਆਲਾ ਵਿੱਚ 45.6° (ਆਮ ਨਾਲੋਂ 6.4° ਵੱਧ), ਪਠਾਨਕੋਟ ਵਿੱਚ 46.1, ਬਠਿੰਡਾ 44.0, ਬਰਨਾਲਾ ਵਿੱਚ 44.5, ਫ਼ਰੀਦਕੋਟ ਵਿੱਚ 46.1°, ਜਲੰਧਰ ਵਿੱਚ 43.8°C  ਦਰਜ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.9° ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਪਾਰਾ ਆਮ ਨਾਲੋਂ 2 ਡਿਗਰੀ ਵੱਧ ਗਿਆ ਹੈ। ਅੰਮ੍ਰਿਤਸਰ 'ਚ ਘੱਟੋ-ਘੱਟ ਪਾਰਾ 28.9° , ਲੁਧਿਆਣਾ 'ਚ 28.8, ਪਟਿਆਲਾ 'ਚ 28.3, ਪਠਾਨਕੋਟ 'ਚ 27.4, ਬਠਿੰਡਾ 'ਚ 28.4 ਅਤੇ ਜਲੰਧਰ 'ਚ 26.7° ਦਰਜ ਕੀਤਾ ਗਿਆ।

ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ 

ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ, ਕੋਂਕਣ ਅਤੇ ਗੋਆ, ਉੱਤਰੀ ਅੰਦਰੂਨੀ ਕਰਨਾਟਕ ਤੇਲੰਗਾਨਾ, ਦੱਖਣੀ ਛੱਤੀਸਗੜ੍ਹ ਅਤੇ ਦੱਖਣੀ ਉੜੀਸਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ ਆਂਧਰਾ ਪ੍ਰਦੇਸ਼, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਕਰਨਾਟਕ, ਆਂਧਰਾ ਪ੍ਰਦੇਸ਼, ਸਿੱਕਮ, ਉੱਤਰ-ਪੂਰਬੀ ਭਾਰਤ, ਦੱਖਣ-ਪੱਛਮੀ ਮੱਧ ਪ੍ਰਦੇਸ਼, ਦੱਖਣੀ ਗੁਜਰਾਤ ਅਤੇ ਜੰਮੂ-ਕਸ਼ਮੀਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਇਸ ਤਰ੍ਹਾਂ ਬਚੋ ਗਰਮੀ ਤੋਂ 

ਜਿੰਨਾ ਹੋ ਸਕੇ ਪਾਣੀ ਪੀਓ।

ਕੋਸ਼ਿਸ਼ ਕਰੋ ਕਿ ਏਸੀ ਵਿਚ ਬੈਠਣ ਤੋਂ ਤੁਰੰਤ ਬਾਅਦ ਧੁੱਪ ਵਿਚ ਨਾ ਜਾਓ।

ਧੁੱਪ 'ਚ ਨਿਕਲਣ ਤੋਂ ਪਹਿਲਾਂ ਹਮੇਸ਼ਾ ਆਪਣੇ ਸਿਰ ਨੂੰ ਢੱਕ ਕੇ ਰੱਖੋ।

ਜੇਕਰ ਤੁਸੀਂ ਧੁੱਪ 'ਚ ਆ ਰਹੇ ਹੋ, ਤਾਂ ਘਰ ਆਉਂਦੇ ਹੀ ਪਾਣੀ ਖਾਸ ਕਰਕੇ ਠੰਡਾ ਪਾਣੀ ਨਾ ਪੀਓ।

ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਸਮੇਂ-ਸਮੇਂ 'ਤੇ ਜੂਸ, ਪਾਣੀ ਅਤੇ ਨਿੰਬੂ ਪਾਣੀ ਪੀਂਦੇ ਰਹੋ।

'heat wave alert','heat wave in Punjab','record broken in Punjab','Loo Alert In 21 Districts','Yellow Heat Wave Alert',''

Please Comment Here

Similar Post You May Like

Recent Post

  • BREAKING-ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬਠਿੰਡਾ ਦੇ DSP ਹਰਬੰਸ ਸਿੰਘ ਧਾਲੀਵਾਲ ਸਸਪੈਂਡ...

  • ਕੁੱਤਿਆਂ ਨੂੰ ਸੜਕਾਂ ਤੇ ਪਾਰਕਾਂ 'ਚ ਘੁੰਮਾਉਣ 'ਤੇ ਲੱਗੀ ਪਾਬੰਦੀ, ਇਸ ਕਾਰਣ ਲਿਆ ਗਿਆ ਫੈਸਲਾ...

  • ਪਾਕਿਸਤਾਨੀ ਏਜੰਟ ਨਾਸਿਰ ਢਿੱਲੋਂ ਨੇ ਪੁੰਛ ਗੁਰਦੁਆਰਾ ATTACK ਨੂੰ ਲੈ ਕੇ ਆਖੀ ਇਹ ਗੱਲ, ਯੂਟਿਊਬਰ ਜੋਤੀ ਮੁੜ ਨਿਆਇਕ ਹਿਰ...

  • CANADA ਨੇ ਵਰਕ ਪਰਮਿਟ ਨਿਯਮਾਂ 'ਚ ਕੀਤਾ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫਾਇਦਾ...

  • ਜਹਾਜ਼ ਚੜ੍ਹਨ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਅੰਮ੍ਰਿਤਸਰ ਦੇ 3 ਨੌਜਵਾਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ...

  • ਹਨੀਮੂਨ ਮਨਾਉਣ ਗਏ ਕਪਲ ਮਾਮਲੇ 'ਚ ਨਵਾਂ ਖੁਲਾਸਾ, ਪਤਨੀ ਸੋਨਮ ਨੇ ਹੀ ਕਰਵਾਇਆ ਪਤੀ ਦਾ ਕਤਲ ...

  • ਪਾਦਰੀ ਬਜਿੰਦਰ ਨੂੰ ਸਜ਼ਾ ਦਿਵਾਉਣ ਵਾਲੀ ਮਹਿਲਾ ਖਿਲਾਫ FIR, ਕਪਲ ਦਾ ਕਹਿਣਾ-ਝੂਠੇ ਕੇਸ 'ਚ ਫਸਾਇਆ ਜਾ ਰਿਹੈ ...

  • ਚੱਲਦੀ ਰੇਲਗੱਡੀ 'ਚੋਂ ਯਾਤਰੀ ਡਿੱਗੇ ਬਾਹਰ, ਇੰਨੀਆਂ ਮੌ.ਤਾਂ...

  • ਅਮਰੀਕਾ 'ਚ ਅੱਜ ਤੋਂ ਇਨ੍ਹਾਂ 12 ਦੇਸ਼ਾਂ ਦੇ ਲੋਕਾਂ ਲਈ ENTRY 'ਤੇ ਬੈਨ, ਦੇਖੋ LIST 'ਚ ਕਿਹੜੇ-ਕਿਹੜੇ ਦੇਸ਼ ਸ਼ਾਮਲ...

  • ਜਲੰਧਰ 'ਚ ਅੱਜ ਬੱਤੀ ਰਹੇਗੀ ਗੁੱਲ, ਲੋਕਾਂ ਲਈ ਪ੍ਰੇਸ਼ਾਨੀ ਰਹੇਗੀ ਫੁੱਲ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY