ਕੈਨੇਡਾ 'ਚ ਪੰਜਾਬ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੈਨੇਡਾ ਦੇ ਸਰੀ 'ਚ ਵਾਪਰਿਆ ਹੈ। ਇਸ ਹਾਦਸੇ ਵਿੱਚ ਫ਼ਿਰੋਜ਼ਪੁਰ ਦੇ 19 ਸਾਲਾ ਸਚਿਨ ਸਚਦੇਵਾ ਅਤੇ ਮੋਗਾ ਦੇ 25 ਸਾਲਾ ਚਰਨਪ੍ਰੀਤ ਸਿੰਘ ਢਿੱਲੋਂ ਦੀ ਮੌਤ ਹੋ ਗਈ।
ਇੱਕ 4 ਤੇ ਦੂਜਾ 10 ਮਹੀਨੇ ਪਹਿਲਾਂ ਗਿਆ ਸੀ ਕੈਨੇਡਾ
ਸਚਿਨ ਸਚਦੇਵਾ ਚਾਰ ਮਹੀਨੇ ਪਹਿਲਾਂ ਕੈਨੇਡਾ ਦੇ ਸਰੀ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ ਅਤੇ ਚਰਨਪ੍ਰੀਤ ਸਿੰਘ ਢਿੱਲੋਂ 10 ਮਹੀਨੇ ਪਹਿਲਾਂ ਪੜ੍ਹਾਈ ਲਈ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਨਿਆਗਰਾ ਝਰਨੇ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਉਥੇ ਹੀ ਕੈਨੇਡਾ 'ਚ ਇਕ ਪੰਜਾਬੀ ਨੌਜਵਾਨ ਨੇ ਨਿਆਗਰਾ ਫਾਲਜ਼ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕੈਨੇਡੀਅਨ ਪੁਲਿਸ ਨੇ ਨੌਜਵਾਨ ਦੀ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ। ਉਕਤ ਨੌਜਵਾਨ ਲੁਧਿਆਣਾ ਨੇੜੇ ਪਿੰਡ ਅੱਬੂਵਾਲ ਦਾ ਵਸਨੀਕ ਸੀ, ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ।
ਹਫ਼ਤੇ ਬਾਅਦ ਮਿਲੀ ਲਾਸ਼
ਰਿਪੋਰਟ ਦੇ ਮੁਤਾਬਕ ਪੁਲਸ ਨੂੰ ਕਰੀਬ ਇਕ ਹਫਤੇ ਬਾਅਦ ਲਾਸ਼ ਮਿਲੀ। ਨਿਆਗਰਾ ਫਾਲਜ਼ 'ਚੋਂ ਪਹਿਲਾਂ ਵੀ ਕਈ ਲਾਸ਼ਾਂ ਮਿਲੀ ਚੁੱਕੀਆਂ ਹਨ, ਜਿਸ ਕਾਰਨ ਪੁਲਸ ਲਈ ਨੌਜਵਾਨ ਦੀ ਪਛਾਣ ਕਰਨਾ ਕਾਫੀ ਮੁਸ਼ਕਲ ਹੋ ਗਿਆ ਸੀ। ਇਸ ਲਈ ਉਸ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ।