ਪਟਿਆਲਾ ਵਿਚ ਇਕ ਬੱਚੀ ਦੀ ਕੇਕ ਖਾਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ 5 ਹੋਰ ਮੈਂਬਰਾਂ ਦੀ ਹਾਲਤ ਕੇਕ ਖਾਣ ਨਾਲ ਖਰਾਬ ਹੋ ਗਈ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਬੱਚੀ ਦੀ ਉਮਰ ਸੀ 10 ਸਾਲ
ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਬੱਚੀ ਦੀ ਮੌਤ ਕੇਕ ਖਾਣ ਨਾਲ ਹੋਈ ਹੈ। ਇਹ ਮਾਮਲਾ 24 ਮਾਰਚ ਦਾ ਦੱਸਿਆ ਜਾ ਰਿਹਾ ਹੈ।ਬੱਚੀ ਦਾ ਨਾਂ ਮਾਨਵੀ ਹੈ, ਜਿਸ ਦੀ ਕੇਕ ਖਾਣ ਨਾਲ ਮੌਤ ਹੋ ਗਈ। ਮਾਨਵੀ ਦੀ ਉਮਰ ਮਹਿਜ਼ 10 ਸਾਲ ਸੀ।
ਆਨਲਾਈਨ ਆਰਡਰ ਕੀਤਾ ਸੀ ਕੇਕ
ਦੱਸ ਦੇਈਏ ਕਿ ਪਰਿਵਾਰ ਨੇ ਜਨਮ ਦਿਨ ਦੀ ਖੁਸ਼ੀ ਵਿਚ ਆਨਲਾਈਨ ਆਰਡਰ ਕਰ ਕੇ ਇਕ ਬੇਕਰੀ ਤੋਂ ਕੇਕ ਮੰਗਵਾਇਆ ਸੀ, ਜੋ ਕਿ ਪਰਿਵਾਰ ਲਈ ਕਿੱਲਰ ਕੇਕ ਨਿਕਲਿਆ।ਸੂਚਨਾ ਮਿਲਣ ਉਤੇ ਪੁਲਸ ਨੇ ਕਾਰਵਾਈ ਕਰਦਿਆਂ ਬੇਕਰੀ ਮਾਲਕ ਉਤੇ ਕੇਸ ਦਰਜ ਕਰ ਲਿਆ ਹੈ।