ਤਿਉਹਾਰਾਂ ਦੇ ਮੌਕੇ 'ਤੇ ਆਮ ਜਨਤਾ ਨੂੰ ਇਕ ਤੋਂ ਬਾਅਦ ਇਕ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਹੁਣ ਸਰਕਾਰ ਨੇ 100 ਰੁਪਏ ਦੇ ਸਟੈਂਪ ਪੇਪਰ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਸਿਰਫ਼ 500 ਰੁਪਏ ਦੇ ਸਟੈਂਪ ਪੇਪਰ ਹੀ ਜਾਇਜ਼ ਹੋਣਗੇ। ਇਸ ਨਾਲ ਆਮ ਲੋਕਾਂ ਦੀਆਂ ਜੇਬਾਂ 'ਤੇ ਹੋਰ ਬੋਝ ਪਵੇਗਾ। ਇਹ ਫੈਸਲਾ ਮਹਾਰਾਸ਼ਟਰ ਸਰਕਾਰ ਨੇ ਲਿਆ ਹੈ।
14 ਅਕਤੂਬਰ ਨੂੰ ਹੋਏ ਜਾਰੀ ਹੁਕਮ
ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਨਵੀਆਂ ਭਲਾਈ ਸਕੀਮਾਂ ਦੇ ਵੱਡੇ ਖਰਚੇ ਨੂੰ ਪੂਰਾ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਇਹ ਦਰਾਂ 14 ਅਕਤੂਬਰ ਨੂੰ ਇਕ ਆਰਡੀਨੈਂਸ ਰਾਹੀਂ ਦਰਾਂ ਵਧਾ ਦਿੱਤੀਆਂ ਗਈਆਂ , ਜਦੋਂ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ|
50 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ
ਇਸ ਵਾਧੇ ਦਾ ਉਦੇਸ਼ ਲਗਭਗ 150 ਕਰੋੜ ਰੁਪਏ ਸਾਲਾਨਾ ਇਕੱਠਾ ਕਰਨਾ ਹੈ। ਕਿਉਂਕਿ ਅਜੋਕੇ ਸਮੇਂ ਵਿੱਚ ਨਾਗਰਿਕਾਂ ਨੂੰ ਹਲਫੀਆ ਬਿਆਨ ਜਮ੍ਹਾ ਕਰਵਾਉਣ ਦੀ ਲੋੜ ਵਧ ਗਈ ਹੈ, ਜਿਸ ਕਾਰਨ ਸਟੈਂਪਾਂ ਦੀ ਮੰਗ ਵੀ ਵਧ ਗਈ ਹੈ। ਜਿਨ੍ਹਾਂ ਨਾਗਰਿਕਾਂ ਨੂੰ ਹਲਫ਼ਨਾਮਾ ਦੇਣਾ ਹੁੰਦਾ ਹੈ, ਉਨ੍ਹਾਂ ਨੂੰ ਹੁਣ 500 ਰੁਪਏ ਦਾ ਸਟੈਂਪ ਪੇਪਰ ਖਰੀਦਣਾ ਪਵੇਗਾ।
ਵਿਦਿਆਰਥੀਆਂ 'ਤੇ ਸਭ ਤੋਂ ਵੱਧ ਅਸਰ
ਪਹਿਲਾਂ ਇਸੀ ਕੰਮ ਲਈ ਸਿਰਫ਼ 100 ਰੁਪਏ ਦਾ ਸਟੈਂਪ ਪੇਪਰ ਹੀ ਕਾਫੀ ਸੀ। ਹਲਫ਼ਨਾਮੇ ਆਮ ਤੌਰ 'ਤੇ ਕਿਰਾਏਦਾਰੀ ਦੇ ਇਕਰਾਰਨਾਮਿਆਂ, ਸਕਾਲਰਸ਼ਿਪਾਂ ਤੇ ਹੋਰ ਆਮ ਉਦੇਸ਼ਾਂ ਜਿਵੇਂ ਕਿ ਸਰਕਾਰੀ ਰਸਮਾਂ ਲਈ ਲੋੜੀਂਦੇ ਹੁੰਦੇ ਹਨ। ਇਸ ਬਦਲਾਅ ਨਾਲ ਨਾਗਰਿਕਾਂ 'ਤੇ ਵਿੱਤੀ ਬੋਝ ਵਧੇਗਾ।