ਦੇਸ਼ ਭਰ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਹੌਲੀ-ਹੌਲੀ ਮੌਸਮ 'ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਉੱਤਰ-ਪੂਰਬੀ ਮਾਨਸੂਨ ਸਰਗਰਮ ਹੋ ਗਿਆ ਹੈ। ਦੇਸ਼ 'ਚ ਕਦੇ ਗਰਮ ਤੇ ਕਦੇ ਠੰਡ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਦੱਖਣੀ ਭਾਰਤ ਦੇ ਰਾਜਾਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨੀ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਉੱਤਰੀ ਭਾਰਤ 'ਚ ਠੰਡ ਦੀ ਤੀਬਰਤਾ ਵਧਣ ਲੱਗੀ ਹੈ। ਜਦਕਿ ਪੰਜਾਬ ਅਤੇ ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸਵੇਰੇ ਅਤੇ ਰਾਤ ਨੂੰ ਪਾਰਾ ਡਿੱਗਣ ਕਾਰਨ ਠੰਡ ਵਧ ਰਹੀ ਹੈ। ਇਸ ਦੇ ਨਾਲ ਹੀ ਦੁਪਹਿਰ ਦਾ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਔਸਤ ਤਾਪਮਾਨ 0.5 ਡਿਗਰੀ ਅਤੇ ਚੰਡੀਗੜ੍ਹ ਦਾ 0.1 ਡਿਗਰੀ ਡਿੱਗ ਗਿਆ ਹੈ।
ਹਾਲਾਂਕਿ 27 ਤੋਂ ਬਾਅਦ ਮੌਸਮ ਬਦਲ ਜਾਵੇਗਾ ਅਤੇ ਠੰਡ ਵੀ ਵਧੇਗੀ। ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਸਵੇਰ ਅਤੇ ਸ਼ਾਮ ਨੂੰ ਠੰਡ ਵਧਣੀ ਸ਼ੁਰੂ ਹੋ ਗਈ ਹੈ, ਪਰ ਫਿਰ ਵੀ ਦੁਪਹਿਰ ਬਾਅਦ ਗਰਮੀ ਰਹੇਗੀ।
ਪਰਾਲੀ ਸਾੜਨ ਕਾਰਨ ਵਿਗੜ ਰਿਹਾ AQI
ਨੈਸ਼ਨਲ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਪੰਜਾਬ ਦੀ ਹਵਾ ਵੀ ਖਰਾਬ ਹੋਣ ਲੱਗੀ ਹੈ। ਅੰਮ੍ਰਿਤਸਰ 'ਚ ਅੱਧੀ ਰਾਤ 12 ਵਜੇ ਤੱਕ AQI 156 ਡਿਗਰੀ ਦਰਜ ਕੀਤਾ ਗਿਆ। ਰਾਤ ਦੇ 12 ਵਜੇ ਔਸਤ AQI 126 ਸੀ। ਇਸੇ ਤਰ੍ਹਾਂ, ਔਸਤ AQI 115, ਖੰਨਾ ਵਿੱਚ 130 AQI, ਲੁਧਿਆਣਾ ਵਿੱਚ 150 AQI ਅਤੇ ਮੰਡੀਗੋਬਿੰਦਗੜ੍ਹ ਵਿੱਚ 156 AQI ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਪਰਾਲੀ ਸਾੜਨ ਕਾਰਨ ਪੰਜਾਬ ਦਾ AQI ਵਿਗੜ ਰਿਹਾ ਹੈ।
ਹਰਿਆਣਾ 'ਚ ਸਵੇਰੇ-ਸ਼ਾਮ ਠੰਢ
ਹਰਿਆਣਾ ਦੇ ਦਿਨ ਅਕਤੂਬਰ 'ਚ ਜੂਨ ਵਾਂਗ ਗਰਮ ਹੁੰਦੇ ਜਾ ਰਹੇ ਹਨ। ਸੂਬੇ ਦੇ 6 ਜ਼ਿਲ੍ਹੇ ਅਜਿਹੇ ਹਨ ਜਿੱਥੇ ਦਿਨ ਦਾ ਤਾਪਮਾਨ 37 ਡਿਗਰੀ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਗਰਮ ਮਹਿੰਦਰਗੜ੍ਹ ਜ਼ਿਲ੍ਹਾ ਦਰਜ ਕੀਤਾ ਗਿਆ, ਇੱਥੇ ਤਾਪਮਾਨ 38.2 ਡਿਗਰੀ ਤੱਕ ਪਹੁੰਚ ਗਿਆ।