ਖਬਰਿਸਤਾਨ, ਨੈੱਟਵਰਕ , ਜਲੰਧਰ : ਮਾਡਲ ਹਾਊਸ ਘੁੱਲ ਕੀ ਚੱਕੀ ਨੇੜੇ 11 ਕੇਵੀ ਹਾਈ ਵੋਲਟੇਜ ਤਾਰਾਂ ਨੂੰ ਅੱਗ ਲੱਗਣ ਕਾਰਨ 10 ਤੋਂ ਵੱਧ ਕਲੋਨੀਆਂ ਦੀ ਬਿਜਲੀ ਸਪਲਾਈ ਵਿਭਾਗ ਨੂੰ ਬੰਦ ਕਰਨੀ ਪਈ। ਦਸੱਦੀਏ ਕਿ 11 ਕੇਵੀ ਦੀਆਂ ਤਾਰਾਂ ਉਪਰੋਂ ਲੰਘਦੀਆਂ ਸੁੱਕੀਆਂ ਵੇਲਾਂ ਦੇ ਪੱਤਿਆਂ ਨੂੰ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਸਮੇਂ ਵਿੱਚ ਇਸ ਨੇ ਬਾਕੀ ਤਾਰਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਤੇ ਦੇਖਦੇ ਹੀ ਦੇਖਦੇ ਇਲਾਕੇ ਵਿੱਚ ਧੂੰਆਂ ਫੈਲ ਗਿਆ। ਉੱਥੇ ਹੀ ਕਿਸੇ ਤਰ੍ਹਾਂ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਦੂਰੋਂ ਹੀ ਅੱਗ 'ਤੇ ਕਾਬੂ ਪਾਇਆ।
ਕਈ ਵਾਰ ਕੀਤੀ ਸੀ ਸ਼ਿਕਾਇਤ
ਬਿਜਲੀ ਕਰਮਚਾਰੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਬਹਾਲ ਹੋਣ ਵਿੱਚ 2 ਤੋਂ 3 ਘੰਟੇ ਦਾ ਸਮਾਂ ਲੱਗੇਗਾ ਕਿਉਂਕਿ ਵੇਲ ਦੀਆਂ ਪੱਤੀਆਂ ਹਾਈ ਵੋਲਟੇਜ ਤਾਰਾਂ ਦੇ ਦੁਆਲੇ ਲਿਪਟੀਆਂ ਹੋਈਆਂ ਹਨ। ਉਸ ਨੂੰ ਹਟਾ ਦਿੱਤਾ ਜਾਵੇਗਾ। ਮੌਕੇ 'ਤੇ ਮੌਜੂਦ ਉਕਤ ਇਲਾਕਾ ਨਿਵਾਸੀ ਰਮੇਸ਼, ਸੰਦੀਪ, ਰੋਹਿਤ ਸ਼ਰਮਾ ਨੇ ਦੱਸਿਆ ਕਿ ਉਕਤ ਵੇਲਾਂ ਦੇ ਪੱਤਿਆਂ ਕਾਰਨ ਕਈ ਵਾਰ ਬਿਜਲੀ ਸਪਲਾਈ ਬੰਦ ਹੋ ਚੁੱਕੀ ਹੈ ਅਤੇ ਇਸ ਸਬੰਧੀ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ | ਇਸ ਦੇ ਬਾਵਜੂਦ ਪੱਤਿਆਂ ਨੂੰ ਤਾਰਾਂ ਤੋਂ ਨਹੀਂ ਹਟਾਇਆ ਜਾ ਰਿਹਾ ਸੀ। ਪਰ ਅੱਜ ਅੱਗ ਇੰਨੀ ਵੱਧ ਗਈ ਕਿ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ ।