ਖਬਰਿਸਤਾਨ ਨੈਟਵਰਕ: ਅਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਦਰਦਨਾਕ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਟਾਲਾ 'ਚ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਟਰਾਲੀ ਅਤੇ ਸਵਿਫਟ ਕਾਰ ਵਿਚਾਲੇ ਭਿਆਨਕ ਹਾਦਸਾ ਹੋਇਆ ਹੈ। ਦੱਸ ਦਈਏ ਕਿ ਇਸ ਹਾਦਸੇ ਦੌਰਾਨ ਕਾਰ 'ਚ ਸਵਾਰ 4 'ਚੋਂ 1 ਬੁਰੀ ਤਰ੍ਹਾਂ ਜ਼ਖਮੀ ਤੇ 3 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਜ਼ਖਮੀ ਬੰਦੇ ਨੂੰ ਮੌਕੇ ਤੇ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲਾ ਕਰਵਾ ਦਿੱਤਾ ਗਿਆ ਸੀ। ਹੱਲੇ ਤੱਕ ਵੀ ਉਸਦਾ ਇਲਾਜ ਹਸਪਤਾਲ ਚ ਜਾਰੀ ਹੈ।
ਮ੍ਰਿਤਕਾਂ ਦੀ ਪੱਛਾਣ
ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕਾਂ ਦੀ ਪੱਛਾਣ ਭੁਪਿੰਦਰ ਐਰੀ, ਪੰਕਜ ਅਤੇ ਰਜਤਪ੍ਰੀਤ ਸਿੰਘ ਵਿਖੇ ਧਾਰੀਵਾਲ ਵਜੋਂ ਹੋਈ ਹੈ। ਇੱਸਦੇ ਨਾਲ ਹੀ ਜ਼ਖਮੀ ਦੀ ਪਛਾਣ ਪੰਕਜ ਵਜੋਂ ਹੋਈ ਹੈ, ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਕਿ ਇਹ ਚਾਰੇ ਨੌਜਵਾਨ ਬੀਤੀ ਰਾਤ ਜਲੰਧਰ ਨੰਬਰ ਦੀ ਸਵਿਫਟ ਕਾਰ ਵਿੱਚ ਧਾਰੀਵਾਲ ਤੋਂ ਬਟਾਲਾ ਵੱਲ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਨੌਸ਼ਹਿਰਾ ਮੱਝਾ ਸਿੰਘ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ।
ਲੋਕਾਂ ਨੇ ਕਾਰ 'ਚੋਂ ਬਾਹਰ ਕੱਢਿਆ
ਇਸ ਹਾਦਸੇ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਕਾਰ ਸਵਾਰ ਨੂੰ ਕਾਰ 'ਚੋਂ ਬਾਹਰ ਕੱਢਿਆ। ਇਨ੍ਹਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਘਟਨਾ ਦੇ ਦੌਰਾਨ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਸੀ। ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਸਬੰਧੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਗੱਡੀ ਦੇ ਉੱਡੇ ਪਰਖੱਚੇ
ਇਸ ਹਾਦਸੇ ਨਾਲ ਜੁੜੀ ਇੱਕ ਵਿਡੀਉ ਵੀ ਜਾਰੀ ਹੋਈ ਹੈ ਜਿਸ ਵਿੱਚ ਗੱਡੀ ਦੀ ਹਾਲਤ ਬਹੁਤ ਹੀ ਗਂਭੀਰ ਨਜ਼ਰ ਆ ਰਹੀ ਹੈ। ਵਿਡੀਉ ਨੂੰ ਦੇਖਦਿਆਂ ਇਹ ਹਾਦਸਾ ਕਿੰਨਾ ਖਤਰਨਾਕ ਹੋਵੇਗਾ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਵਿਫਟ ਕਾਰ ਦਾ ਇਕ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇੱਸਦੇ ਨਾਲ ਹੀ ਗੱਡੀ ਦਾ ਉਪਰਲਾ ਹਿੱਸਾ ਵੀ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟਿਆ ਅਤੇ ਟੁੱਟਿਆ ਹੋਇਆ ਹੈ।