ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹਿੰਦਰ ਸਿੰਘ ਕੇਪੀ ਦੀ ਪਤਨੀ ਸੁਮਨ ਕੇਪੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ 'ਚ ਕੀਤਾ ਗਿਆ। ਅੰਤਿਮ ਸੰਸਕਾਰ ਦੌਰਾਨ ਚੋਰ ਲੱਖਾਂ ਰੁਪਏ ਦੇ 3 ਆਈਫੋਨ ਅਤੇ 10 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।
ਸੰਸਕਾਰ ਦੌਰਾਨ ਚੋਰੀ ਹੋਏ ਫ਼ੋਨ
ਚੋਰ ਮਹਿੰਦਰ ਸਿੰਘ ਕੇਪੀ ਦੇ ਭਰਾ ਅਮਰਜੋਤ ਸਿੰਘ ਅਤੇ ਜਵਾਈ ਮਨਰਾਜ ਸਿੰਘ ਦਾ ਆਈਫੋਨ ਅਤੇ ਨਕਦੀ ਲੈ ਕੇ ਗਾਇਬ ਹੋ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਦੋਵਾਂ ਨੇ ਆਪਣੀਆਂ ਜੇਬਾਂ 'ਚ ਪਏ ਫ਼ੋਨ ਚੈੱਕ ਕੀਤੇ ਪਰ ਇਸ ਦੌਰਾਨ ਉਨਾਂ ਨੂੰ ਫੋਨ ਨਹੀਂ ਮਿਲਿਆ । ਇਸ ਦੌਰਾਨ ਇਕ ਹੋਰ ਰਿਸ਼ਤੇਦਾਰ ਦਾ ਆਈਫੋਨ ਵੀ ਚੋਰੀ ਹੋ ਗਿਆ।
ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ
ਚੋਰੀ ਦੀ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟ੍ਰੈਕਿੰਗ ਡਿਵਾਈਸ ਦੀ ਮਦਦ ਨਾਲ ਪੁਲਸ ਆਈਫੋਨ ਦੀ ਲੋਕੇਸ਼ਨ ਟਰੇਸ ਕਰਨ 'ਚ ਲੱਗੀ ਹੋਈ ਹੈ। ਤਾਂ ਜੋ ਉਹ ਆਈਫੋਨ ਨੂੰ ਲੱਭ ਸਕੇ।