ਜਲੰਧਰ ਦੇ ਪੱਛਮੀ ਹਲਕਾ 'ਚ ਇਕ ਸਪੋਰਟਸ ਫੈਕਟਰੀ 'ਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਫੈਕਟਰੀ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਬਣਾਈ ਗਈ ਸੀ। ਘਟਨਾ ਦੀ ਸੂਚਨਾ ਦੇਰ ਰਾਤ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਿਸੇ ਤਰ੍ਹਾਂ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਅੰਦਰ ਥਿਨਰ ਸਮੇਤ ਕਈ ਜਲਣਸ਼ੀਲ ਪਦਾਰਥ ਪਏ ਸਨ। ਪਰ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ।
ਰਿਹਾਇਸ਼ੀ ਇਲਾਕਾ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਹੋਈ ਮੁਸ਼ਕਿਲ
ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਸਹੋਤਾ ਨੇ ਦੱਸਿਆ ਕਿ ਇਹ ਫੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਬਣੀ ਹੋਈ ਸੀ। ਜਿਸ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮੁਸ਼ਕਲ ਆਈ। ਜੇਕਰ ਥੀਨਰ ਨੂੰ ਅੱਗ ਲੱਗ ਜਾਂਦੀ ਤਾਂ ਹਾਦਸਾ ਵੱਡਾ ਹੋ ਸਕਦਾ ਸੀ। ਪਰ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ। ਸਹੋਤਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਇਹ ਜਾਣਕਾਰੀ ਰਾਤ ਕਰੀਬ ਸਾਢੇ 10 ਵਜੇ ਕੰਟਰੋਲ ਰੂਮ 'ਚ ਦਿੱਤੀ ਗਈ ਸੀ ।
ਰਿਪੋਰਟ ਬਣਾ ਕੇ ਪੁਲਿਸ ਤੇ ਨਗਰ ਨਿਗਮ ਨੂੰ ਭੇਜੀ ਜਾਵੇਗੀ - ਫਾਇਰ ਬ੍ਰਿਗੇਡ
ਫਾਇਰ ਬ੍ਰਿਗੇਡ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਪੁਲਿਸ ਅਤੇ ਨਗਰ ਨਿਗਮ ਨੂੰ ਭੇਜੀ ਜਾਵੇਗੀ। ਇਸ ਲਈ ਫੈਕਟਰੀ ਖਿਲਾਫ ਕਾਰਵਾਈ ਕੀਤੀ ਜਾਵੇ। ਕਿਉਂਕਿ ਫੈਕਟਰੀ ਰਿਹਾਇਸ਼ੀ ਇਲਾਕੇ 'ਚ ਸੀ। ਉਕਤ ਖੇਤਰ 'ਚ ਕਿਸੇ ਕਿਸਮ ਦੀ ਕੋਈ ਫੈਕਟਰੀ ਨਹੀਂ ਲਗਾਈ ਜਾ ਸਕਦੀ।