ਲੁਧਿਆਣਾ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਖਿਲ ਗੋਇਲ ਵਜੋਂ ਹੋਈ ਹੈ। ਨਿਖਿਲ ਆਪਣੀ ਬਾਈਕ 'ਤੇ ਪਨੀਰ ਲੈਣ ਜਾ ਰਿਹਾ ਸੀ ਕਿ ਇਸ ਦੌਰਾਨ ਰਾਹ ਵਿਚ ਖੜ੍ਹੀ ਕਾਰ ਦੀ ਅਚਾਨਕ ਬਾਰੀ ਖੁੱਲ੍ਹਣ ਕਾਰਨ ਉਹ ਉਸ ਨਾਲ ਟਕਰਾਅ ਗਿਆ। ਇਸ ਦੌਰਾਨ ਉਥੋਂ ਲੰਘ ਰਹੇ ਟਰੱਕ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ।
ਕਾਰ ਸਵਾਰ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਹਲਵਾਈ ਦੀ ਦੁਕਾਨ ਤੋਂ ਪਨੀਰ ਲੈਣ ਗਿਆ ਸੀ ਜਿਵੇਂ ਹੀ ਉਹ ਸਾਹਨੇਵਾਲ ਚੌਂਕ ਕੋਲ ਪਹੁੰਚਿਆ ਤਾਂ ਉੱਥੇ ਮੌਜੂਦ ਸਵਿਫਟ ਕਾਰ ਵਿੱਚ ਦੋ ਵਿਅਕਤੀ ਬੈਠੇ ਸਨ। ਜਿਵੇਂ ਹੀ ਉਹ ਕੋਹਾੜਾ ਵੱਲ ਮੁੜਨ ਲੱਗਾ ਤਾਂ ਅਚਾਨਕ ਕਾਰ ਵਿੱਚ ਬੈਠੇ ਦੋ ਵਿਅਕਤੀਆਂ ਨੇ ਲਾਪਰਵਾਹੀ ਨਾਲ ਕਾਰ ਦੀ ਬਾਰੀ ਖੋਲ੍ਹ ਦਿੱਤੀ। ਬਾਰੀ ਨਾਲ ਟਕਰਾਅ ਕੇ ਨਿਖਿਲ ਬਾਈਕ ਸਮੇਤ ਹੇਠਾਂ ਡਿੱਗ ਗਿਆ। ਦੂਜੇ ਪਾਸੇ ਸੜਕ 'ਤੇ ਆ ਰਹੇ ਟਰੱਕ ਦੇ ਪਹੀਏ ਹੇਠ ਆਉਣ ਨਾਲ ਉਸ ਦੀ ਮੌਤ ਹੋ ਗਈ।
ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ
ਇਸ ਮਾਮਲੇ ਵਿੱਚ ਪੁਲਸ ਨੇ ਮੁਲਜ਼ਮ ਅਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਕਾਰ ਵੀ ਬਰਾਮਦ ਕਰ ਲਈ ਗਈ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 285,106,324(4),324(5)ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਹੈ।