ਲੁਧਿਆਣਾ/ ਖੰਨਾ 'ਚ ਧੁੰਦ ਕਾਰਨ ਸਕੂਲੀ ਬੱਸ ਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟਰਾਲੇ ਨਾਲ ਟਕਰਾ ਕੇ ਬੱਸ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ ਦੋ ਬੱਚੇ, ਡਰਾਈਵਰ ਅਤੇ ਹੈਲਪਰ ਸਵਾਰ ਸਨ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ।
ਸਕੂਲ ਬੱਸ ਪਲਟ ਗਈ
ਦਿੱਲੀ ਪਬਲਿਕ ਸਕੂਲ ਦੀ ਬੱਸ ਦੋਰਾਹਾ ਤੋਂ ਬੱਚਿਆਂ ਨੂੰ ਚੁੱਕ ਕੇ ਨਹਿਰ ਵਾਲੀ ਸੜਕ ’ਤੇ ਖੜ੍ਹੀ ਸੀ। ਅਧਿਆਪਕ ਨੂੰ ਲੈਣ ਲਈ ਬੱਸ ਰੁਕੀ ਸੀ। ਇਸ ਦੌਰਾਨ ਮਾਲ ਨਾਲ ਭਰੇ ਟਰਾਲੇ ਨੇ ਪਿੱਛੇ ਤੋਂ ਆ ਕੇ ਬੱਸ ਨੂੰ ਟੱਕਰ ਮਾਰ ਦਿੱਤੀ। ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਰੋਕਿਆ ਨਹੀਂ ਜਾ ਸਕਿਆ ਅਤੇ ਇਹ ਬੱਸ ਨਾਲ ਟਕਰਾ ਗਿਆ। ਇਸ ਟੱਕਰ ਤੋਂ ਬਾਅਦ ਬੱਸ ਪਲਟ ਗਈ।
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ
ਮੌਕੇ 'ਤੇ ਮੌਜੂਦ ਟਰਾਲਾ ਚਾਲਕ ਨੇ ਦੱਸਿਆ ਕਿ ਸਕੂਲ ਬੱਸ ਚਾਲਕ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਇਹ ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ ਸੀ, ਜਿਸ ਨੇ ਧੁੰਦ ਵਿਚ ਹੀ ਬੱਸ ਨੂੰ ਸੜਕ ਦੇ ਵਿਚਕਾਰ ਰੋਕ ਦਿੱਤਾ ਸੀ। ਦੂਜੇ ਪਾਸੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਨੇ ਦੱਸਿਆ ਕਿ ਬੱਸ ਸੜਕ ਕਿਨਾਰੇ ਖੜ੍ਹੀ ਸੀ। ਫਿਲਹਾਲ ਪੁਲਸ ਨੇ ਟਰਾਲਾ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।