ਲੁਧਿਆਣਾ 'ਚ ਅੰਮ੍ਰਿਤਸਰ ਪੁਲਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਕੈਦੀ ਅਤੇ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਹਾਦਸੇ 'ਚ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ।
ਰਾਹਗੀਰਾਂ ਨੇ ਕੀਤੀ ਮਦਦ
ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਖੂਨ ਨਾਲ ਲੱਥਪੱਥ ਕੈਦੀ ਅਤੇ ਦੋ ਪੁਲਸ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਕੈਦੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਪੁਲਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਮੁਲਾਜ਼ਮ ਵਿਚਾਰ ਅਧੀਨ ਕੈਦੀ ਨੂੰ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਕੇਂਦਰ ਵਿੱਚ ਛੱਡਣ ਆਏ ਸਨ।
ਕੈਦੀ ਨੂੰ ਬਾਲ ਸੁਧਾਰ ਘਰ ਛੱਡਣ ਜਾ ਰਹੇ ਸਨ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਇਕ ਨਾਬਾਲਗ ਕੈਦੀ ਨੂੰ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਘਰ 'ਚ ਛੱਡਣ ਲਈ ਲੁਧਿਆਣਾ ਜਾ ਰਹੇ ਸਨ ਕਿ ਰਸਤੇ 'ਚ ਦੁੱਗਰੀ ਪੁਲ 'ਤੇ ਉਨ੍ਹਾਂ ਦੀ ਕਾਰ ਸੰਤੁਲਨ ਗੁਆ ਬੈਠੀ ਅਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।