ਜਲੰਧਰ ਦੀ ਮਕਸੂਦਾ ਮੰਡੀ 'ਚ ਕੇਂਦਰ ਸਰਕਾਰ ਵੱਲੋਂ ਚਲਾਈ ਗਈ 'ਸਰਕਾਰ ਸੇ ਰਸੋਈ ਤਕ ਯੋਜਨਾ' ਤਹਿਤ ਹੁਣ ਛੋਲਿਆਂ ਦੀ ਦਾਲ ਜੋ ਕਿ ਪ੍ਰਚੂਨ 'ਚ 90 ਰੁਪਏ ਪ੍ਰਤੀ ਕਿਲੋ ਵਿਕਦੀ ਸੀ, ਹੁਣ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣਗੀਆਂ। ਐਨ.ਸੀ.ਸੀ.ਐਫ. ਤੋਂ ਛੋਲੇ ਦੀ ਦਾਲ ਦੀ ਸਪਲਾਈ ਭੇਜੀ ਗਈ ਹੈ। ਜੋ ਮੰਗਲਵਾਰ ਸਵੇਰ ਤੋਂ ਆਮ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਵੇਗਾ। ਜਿਸ ਵਿੱਚ ਹਰ ਵਿਅਕਤੀ ਨੂੰ 60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 4 ਕਿੱਲੋ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ ਅਤੇ ਇਹ ਸਹੂਲਤ ਮੰਗਲਵਾਰ ਮਕਸੂਦਾਂ ਸਬਜ਼ੀ ਮੰਡੀ ਦੇ ਅੰਦਰ ਸਥਿਤ ਫਰੂਟ ਮੰਡੀ ਦੀ ਦੁਕਾਨ ਨੰਬਰ 78 ਵਿੱਚ ਸਵੇਰੇ 10 ਵਜੇ ਛੋਲੇ ਦੀ ਦਾਲ ਦਾ ਕਾਊਂਟਰ ਲਗਾ ਕੇ ਪ੍ਰਚੂਨ ਵਿੱਚ ਵੇਚੀ ਜਾਵੇਗੀ।
ਇਸ ਤੋਂ ਪਹਿਲਾਂ ਜਲੰਧਰ ਦੀ ਮਕਸੂਦਾਂ ਮੰਡੀ 'ਚ 70 ਰੁਪਏ ਕਿਲੋ ਵਿਕਣ ਵਾਲਾ ਪਿਆਜ਼ 25 ਰੁਪਏ ਕਿਲੋ ਵਿਕ ਰਿਹਾ ਸੀ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।
ਬਿਨਾਂ ਸਬੂਤ ਤੋਂ ਛੋਲੇ ਦੀ ਦਾਲ ਨਹੀਂ ਮਿਲੇਗੀ
ਐਨ.ਸੀ.ਸੀ.ਐਫ. ਬ੍ਰਾਂਚ ਮੈਨੇਜਰ ਦੀਪਕ ਨੇ ਦੱਸਿਆ ਕਿ ਪਿਆਜ਼ ਤੋਂ ਬਾਅਦ ਚਾਰ ਕਿਲੋ ਛੋਲਿਆਂ ਦੀ ਦਾਲ ਆਮ ਲੋਕਾਂ ਨੂੰ ਵੇਚੀ ਜਾਵੇਗੀ। ਜਿਸ ਵਿੱਚ ਲੋਕਾਂ ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪੈਸੇ ਲਏ ਜਾਣਗੇ। ਆਮ ਲੋਕਾਂ ਨੂੰ ਮੰਗਲਵਾਰ ਸਵੇਰੇ 10 ਵਜੇ ਦਾਲ ਮਿਲਣੀ ਸ਼ੁਰੂ ਹੋ ਜਾਵੇਗੀ। ਹਰ ਰੋਜ਼ ਸਵੇਰੇ 10 ਤੋਂ 11 ਵਜੇ ਤੱਕ ਦਾਲਾਂ ਦੀ ਵਿਕਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਦਾਲ ਖਰੀਦਣ ਲਈ ਆਧਾਰ ਕਾਰਡ ਜਾਂ ਕੋਈ ਹੋਰ ਸਬੂਤ ਜ਼ਰੂਰ ਲੈ ਕੇ ਆਉਣ। ਬਿਨਾਂ ਸਬੂਤ ਦੇ ਕਿਸੇ ਨੂੰ ਵੀ ਦਾਲ ਨਹੀਂ ਦਿੱਤੀ ਜਾਵੇਗੀ।