• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਨਿਯਮਾਂ ਨੂੰ ਮੁੜ ਹਾਈਲਾਈਟ ਕੀਤਾ

6/25/2024 5:15:38 PM Gagan Walia     yoga , controversy , darbar sahib, sgpc , re-highlighted , rules     ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ  ਨਿਯਮਾਂ ਨੂੰ ਮੁੜ ਹਾਈਲਾਈਟ ਕੀਤਾ  

ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੁਐਂਸਰ ਅਰਚਨਾ ਮਕਵਾਨਾ ਦੀਆਂ ਮੁਸੀਬਤਾਂ ਖਤਮ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਥਾਣਾ ਈ-ਡਵੀਜ਼ਨ ‘ਚ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਹੁਣ ਪੰਜਾਬ ਪੁਲਿਸ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ|

ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ

ਵੱਡੀ ਗਿਣਤੀ ਵਿਚ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। 21 ਜੂਨ ਨੂੰ ਇੱਥੇ ਇੱਕ ਸੋਸ਼ਲ ਮੀਡੀਆ ਇਨਫੂਏਲਸਰ ਨੇ ਯੋਗਾ ਕੀਤਾ ਸੀ, ਜਿਸ ਦਾ ਸਿੱਖਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਕੁਝ ਨਿਯਮ ਬਣਾਏ ਹਨ। ਹਰ ਸ਼ਰਧਾਲੂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਹ ਨਿਯਮ ਇਸ ਲਈ ਬਣਾਏ ਗਏ ਹਨ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।

ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬਣੇ ਨਿਯਮ

ਹਰਿਮੰਦਰ ਸਾਹਿਬ ਦੇ ਪਾਵਨ ਅਸਥਾਨ ਦੇ ਅੰਦਰ ਬੀੜੀ, ਸਿਗਰਟ, ਤੰਬਾਕੂ ਜਾਂ ਹੋਰ ਨਸ਼ੀਲੇ ਪਦਾਰਥ, ਚਿਊਇੰਗ ਗਮ, ਸਨਗਲਾਸ ਅਤੇ ਫੋਟੋਗ੍ਰਾਫੀ ਦੀ ਮਨਾਹੀ ਹੈ। 

ਪਰਿਕਰਮਾ ਵਿੱਚ ਵੀ ਫੋਟੋਗ੍ਰਾਫੀ ਨਹੀਂ ਕੀਤੀ ਜਾ ਸਕਦੀ। ਫੋਟੋਗ੍ਰਾਫੀ ਦੀ ਇਜਾਜ਼ਤ ਸਿਰਫ਼ ਕੋਰੀਡੋਰ ਅਤੇ ਪਲਾਜ਼ਾ ਵਿੱਚ ਹੈ।

ਵਿਸ਼ੇਸ਼ ਕਾਰਨਾਂ ਕਰਕੇ, ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਲਈ ਸ਼੍ਰੋਮਣੀ ਕਮੇਟੀ ਦੇ ਚੇਅਰਮੈਨ/ਸਕੱਤਰ ਜਾਂ ਹਰਿਮੰਦਰ ਸਾਹਿਬ ਦੇ ਮੈਨੇਜਰ ਤੋਂ ਇਜਾਜ਼ਤ ਲਈ ਜਾ ਸਕਦੀ ਹੈ।

ਸਰੋਵਰ ਵਿੱਚ ਡੁਬਕੀ ਲਗਾ ਸਕਦੇ ਹੋ, ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰ ਸਕਦੇ। ਇਸ ਵਿੱਚ ਤੈਰਾਕੀ ਦੀ ਵੀ ਮਨਾਹੀ ਹੈ।

ਹਰਿਮੰਦਰ ਸਾਹਿਬ ਜਾਣ ਵਾਲੇ ਨੂੰ ਆਪਣਾ ਸਿਰ ਕਿਸੇ ਕੱਪੜੇ (ਰੁਮਾਲ, ਚੁੰਨੀ ਆਦਿ) ਨਾਲ ਢੱਕਣਾ ਹੋਵੇਗਾ। ਜੇਕਰ ਕਿਸੇ ਕੋਲ ਕੱਪੜੇ ਨਹੀਂ ਹਨ ਤਾਂ ਦਰਬਾਰ ਸਾਹਿਬ 'ਚ ਇਹ ਸਹੂਲਤ ਉਪਲਬਧ ਹੈ।

ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਜੁੱਤੀਆਂ ਉਤਾਰ ਕੇ ਜੋੜਾ ਘਰ ਵਿੱਚ ਰੱਖਣੀਆਂ ਪੈਣਗੀਆਂ। ਇਸ ਤੋਂ ਬਾਅਦ  ਪੈਰ ਧੋ ਕੇ ਹੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰਨਾ ਹੋਵੇਗਾ।

ਹਰੇਕ ਪ੍ਰਵੇਸ਼ ਦੁਆਰ 'ਤੇ ਜੁੱਤੀਆਂ ਅਤੇ ਸਮਾਨ ਰੱਖਣ ਲਈ ਮੁਫਤ ਸਟੋਰੇਜ ਹੈ।

ਪਾਵਨ ਅਸਥਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੋਬਾਈਲ ਫ਼ੋਨ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਸਭ ਪਹਿਲਾਂ ਤੋਂ ਲਾਗੂ ਸੀ ਪਰ ਯੋਗਾ ਵਿਵਾਦ ਤੋਂ ਬਾਅਦ ਇਸ ਨੂੰ ਮੁੜ ਤੋਂ ਹਾਈਲਾਈਟ ਕੀਤਾ ਗਿਆ ਹੈ। ਕਿਉਂਕਿ  ਸ਼੍ਰੋਮਣੀ ਕਮੇਟੀ ਨੇ ਅਰਚਨਾ ਨੂੰ ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨ ਦਾ ਦੋਸ਼ੀ ਮੰਨਿਆ ਹੈ। ਅਰਚਨਾ ਨੇ ਇਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਇਸ ਤੋਂ ਬਾਅਦ ਜਥੇਬੰਦੀ ਹਰਕਤ ਵਿੱਚ ਆਈ।


 

'yoga','controversy','darbar sahib','sgpc','re-highlighted','rules'

Please Comment Here

Similar Post You May Like

  • SGPC को मिल सकता है नया प्रधान

    SGPC को मिल सकता है नया प्रधान , नवंबर में जनरल हाउस रखा गया

Recent Post

  • ਜਲੰਧਰ 'ਚ ਭਲਕੇ ਇਸ ਥਾਂ 20 ਹਜ਼ਾਰ ਲੋਕ ਹੋਣਗੇ ਇਕੱਠੇ, ਸ਼ਹਿਰ 'ਚ ਡਾਇਵਰਟ ਕੀਤਾ ਜਾ ਸਕਦੈ ਟ੍ਰੈਫਿਕ...

  • ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ! ਪੰਜਾਬ 'ਚ 3 ਦਿਨ ਬੱਸਾਂ ਦਾ ਰਹੇਗਾ ਚੱਕਾ ਜਾਮ...

  • ਲੁਧਿਆਣਾ : ਵੋਟਿੰਗ ਤੋਂ ਇਕ ਦਿਨ ਪਹਿਲਾਂ ਮਹੌਲ ਹੋਇਆ ਤੱਤਾ ! ਕਾਂਗਰਸੀ ਉਮੀਦਵਾਰ ਆਸ਼ੂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ...

  • ਜਲੰਧਰ 'ਚ ਕੌਂਸਲਰ ਪਤੀ ਦੀ ਆਡੀਓ ਵਾਇਰਲ, ਫੋਨ 'ਤੇ 40,000 ਰੁਪਏ ਦੀ ਗੱਲ ਵੀ ਆਈ ਸਾਹਮਣੇ!...

  • FAST TAG 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਮਹਿੰਗੇ ਟੋਲ ਤੋਂ ਮਿਲੇਗੀ ਰਾਹਤ ...

  • ਤਰਨਤਾਰਨ-ਪੱਟੀ ਰੋਡ ਹਾਦਸੇ ਦੀ ਸਾਹਮਣੇ ਆਈ CCTV, ਨੌਜਵਾਨ ਦੀ ਹੋਈ ਸੀ ਮੌ.ਤ, ਡਰਾਈਵਰ ਗ੍ਰਿਫਤਾਰ ...

  • ਅੰਮ੍ਰਿਤਸਰ ਹਵਾਈ ਅੱਡੇ ਤੋਂ Air India ਦੀਆਂ ਦੋ ਦਿਨਾਂ 'ਚ ਚਾਰ ਉਡਾਣਾਂ ਰੱਦ, ਯਾਤਰੀਆਂ ਨੂੰ ਦਿੱਤੀ ਗਈ ਇਹ ਸਹੂਲਤ...

  • ਲਾਰੈਂਸ ਬਿਸ਼ਨੋਈ ਗੈਂਗ ਦੀਆਂ ਵਧਣਗੀਆਂ ਮੁਸ਼ਕਲਾਂ, ਕੈਨੇਡਾ 'ਚ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉਠੀ ਮੰਗ...

  • ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 5 ਲੋਕਾਂ ਦੀ ਜ਼ਿੰਦਾ ਸੜਨ ਨਾਲ ਮੌ.ਤ, ਕਾਰ ਬਣੀ ਅੱਗ ਦਾ ਗੋਲਾ...

  • ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ, ਯੈਲੋ ਅਲਰਟ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY