• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Amarnath Yatra:ਬ੍ਰੇਕ ਫੇਲ ਹੋਣ 'ਤੇ 4 ਬੱਸਾਂ ਦੀ ਟੱਕਰ, 36 ਸ਼ਰਧਾਲੂ ਜ਼ਖਮੀ

7/5/2025 12:54:05 PM Gagan Walia     Amarnath Yatra: four buses collide , brake failure, thirty six pilgrims injured, pahalgam,     Amarnath Yatra:ਬ੍ਰੇਕ ਫੇਲ ਹੋਣ 'ਤੇ 4 ਬੱਸਾਂ ਦੀ ਟੱਕਰ, 36 ਸ਼ਰਧਾਲੂ ਜ਼ਖਮੀ  

ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨੂੰ ਲੈ ਕੇ ਜਾ ਰਹੇ ਕਾਫਲੇ ਦੀਆਂ ਚਾਰ ਬੱਸਾਂ ਆਪਸ ਵਿੱਚ ਟਕਰਾ ਗਈਆਂ। ਅਮਰਨਾਥ ਯਾਤਰਾ ਜਾ ਰਹੇ 36 ਸ਼ਰਧਾਲੂ ਜਖਮੀ ਹੋ ਗਏ।  ਬੱਸ ਦੇ ਡਰਾਈਵਰ ਨੇ ਬ੍ਰੇਕ ਫੇਲ ਹੋਣ ਕਾਰਨ ਆਪਣਾ ਕੰਟਰੋਲ ਗੁਆ ਦਿੱਤਾ। ਇਸ ਕਾਰਨ ਕਾਫਲੇ ਵਿੱਚ ਸ਼ਾਮਲ ਤਿੰਨ ਹੋਰ ਬੱਸਾਂ ਇੱਕ ਦੂਜੇ ਨਾਲ ਟਕਰਾ ਗਈਆਂ।

BREAKING: Convoy buses for Amarnath Yatra collide with each other due to suspected brake failure in Ramban, at least 6 passengers reported injured pic.twitter.com/12voElmont

— Vani Mehrotra (@vani_mehrotra) July 5, 2025

ਸੂਚਨਾ ਮਿਲਦੇ ਹੀ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰਾਮਬਨ ਲਿਜਾਇਆ ਗਿਆ। ਬਾਕੀ ਯਾਤਰੀਆਂ ਨੂੰ ਹੋਰ ਵਾਹਨਾਂ ਵਿੱਚ ਪਹਿਲਗਾਮ ਭੇਜਿਆ ਗਿਆ।

ਰਾਮਬਨ ਦੇ ਡਿਪਟੀ ਕਮਿਸ਼ਨਰ (ਡੀਈਓ) ਮੁਹੰਮਦ ਅਲਿਆਸ ਖਾਨ ਨੇ ਕਿਹਾ ਕਿ "ਚੰਦਰਕੋਟ ਲੰਗਰ ਸਥਾਨ ਦੇ ਨੇੜੇ ਇੱਕ ਬੱਸ ਬ੍ਰੇਕ ਨਹੀਂ ਲਗਾ ਸਕੀ ਅਤੇ ਇਹ ਚਾਰ ਹੋਰ ਬੱਸਾਂ ਨਾਲ ਟਕਰਾ ਗਈ। ਕੁੱਲ 36 ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।"

#AmarnathYatra2025| Earlier today, 36 pilgrims suffered minor injuries after four Pahalgam-bound buses collided near Chanderkote langar site in Ramban. Preliminary reports cite mechanical failure in one bus leading to a chain collision. Injured shifted to DH Ramban pic.twitter.com/r2XPwPd6Ur

— Saahil Suhail (@SaahilSuhail) July 5, 2025

ਸਿਰਫ਼ 38 ਦਿਨਾਂ ਦੀ ਹੈ ਯਾਤਰਾ 

38 ਦਿਨਾਂ ਦੀ ਇਹ ਯਾਤਰਾ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਜਾਰੀ ਹੈ। ਇਹ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਪਿਛਲੇ ਸਾਲ ਇਹ ਯਾਤਰਾ 52 ਦਿਨ ਚੱਲੀ ਅਤੇ 5 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ।

ਹੁਣ ਤੱਕ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਰਜਿਸਟ੍ਰੇਸ਼ਨ ਲਈ ਜੰਮੂ ਵਿੱਚ ਸਰਸਵਤੀ ਧਾਮ, ਵੈਸ਼ਨਵੀ ਧਾਮ, ਪੰਚਾਇਤ ਭਵਨ ਅਤੇ ਮਹਾਜਨ ਸਭਾ ਵਿੱਚ ਕੇਂਦਰ ਖੋਲ੍ਹੇ ਗਏ ਹਨ। ਇੱਥੇ, ਹਰ ਰੋਜ਼ 2000 ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ।

 

'Amarnath Yatra: four buses collide','brake failure','thirty six pilgrims injured','pahalgam',''

Please Comment Here

Similar Post You May Like

Recent Post

  • ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ 'ਚ ਗ੍ਰਿਫ਼ਤਾਰ, 13,600 ਕਰੋੜ ਦੇ ਘੁਟਾਲੇ ਦੇ ਸਬੂਤ ਨਸ਼ਟ ਕਰਨ ਦੇ ਦੋਸ਼ ...

  • ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੇ ਭਰਾ ਦਾ MURDER, ਇਸ ਗੈਂਗ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ AAP ਵਰਕਰ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਪਤੀ ਨੂੰ ਕੱਢੀਆਂ ਗਾਲ੍ਹਾਂ, AUDIO VIRAL!...

  • ਜਲੰਧਰ 'ਚ SHO ਲਾਈਨ ਹਾਜ਼ਰ, ਧਾਰਮਕ ਵਿਵਾਦ 'ਚ ਕਾਰਵਾਈ ਨਾ ਕਰਨ 'ਤੇ Action ...

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

  • ਮੋਗਾ 'ਚ ਨਰਸਿੰਗ ਹੋਮ ਅੰਦਰ ਵੱਡੀ ਵਾਰਦਾਤ! ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਡਾਕਟਰ 'ਤੇ ਵਰ੍ਹਾਈਆਂ ਗੋਲ.ਆਂ ...

  • ਜਲੰਧਰ ਦੀ ਸਹਿਦੇਵ ਮਾਰਕੀਟ 'ਚ GST ਵਿਭਾਗ ਦੀ Raid! ਦੁਕਾਨਦਾਰਾਂ ਨੇ ਕੀਤਾ ਵਿਰੋਧ, ਅਧਿਕਾਰੀ ਨੂੰ ਬਣਾਇਆ ਬੰਧਕ...

  • ITALY 'ਚ ਵੱਡਾ ਧਮਾਕਾ! ਅਸਮਾਨ 'ਚ ਦਿਸਿਆ ਅੱਗ ਦਾ ਗੋਲਾ, ਦੇਖੋ VIDEO...

  • ਵਿਅਕਤੀ ਨੇ ਲੱਖਾਂ ਦੇ ਕਰਜ਼ੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਲਗਾਈ ਅੱਗ, ਘਟਨਾ CCTV 'ਚ ਕੈਦ ...

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY