ਸ਼੍ਰੀ ਅਮਰਨਾਥ ਯਾਤਰਾ ਸੋਮਵਾਰ ਨੂੰ ਪਵਿੱਤਰ ਛੜੀ ਅਤੇ ਵਿਸ਼ੇਸ਼ ਪੂਜਾ ਨਾਲ ਸਮਾਪਤ ਹੋਈ। ਇਸ ਸਾਲ ਯਾਤਰਾ ਨੇ ਰਿਕਾਰਡ ਬਣਾਇਆ ਹੈ। 52 ਦਿਨਾਂ ਤੱਕ ਚੱਲੀ ਇਸ ਯਾਤਰਾ ਦੌਰਾਨ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਚ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। 2023 ਵਿੱਚ, 4.5 ਲੱਖ ਨੇ ਯਾਤਰਾ 'ਚ ਸ਼ਾਮਲ ਸਨ । ਅਗਲੇ ਸਾਲ ਫ਼ਿਰ ਦਰਸ਼ਨਾਂ ਦੇ ਚਾਹਵਾਨ ਸ਼ਰਧਾਲੂਆਂ ਲਈ ਅਮਰਨਾਥ ਗੁਫਾ ਦੇ ਦੁਬਾਰਾ ਖੋਲ੍ਹ ਦਿੱਤੇ ਜਾਣਗੇ ।
ਪਵਿੱਤਰ 'ਛੜੀ ਮੁਬਾਰਕ' ਦੇ ਨਾਲ ਸਮਾਪਤ ਹੋਈ ਅਮਰਨਾਥ ਯਾਤਰਾ
ਯਾਤਰਾ ਦੇ ਆਖਰੀ ਦਿਨ ਬਾਬਾ ਅਮਰਨਾਥ ਦੀ ਪਵਿੱਤਰ ਛੜੀ ਮੁਬਾਰਕ ਪੰਜਤਰਨੀ ਤੋਂ ਅਮਰਨਾਥ ਗੁਫਾ 'ਚ ਪਹੁੰਚੀ। ਛੜੀ ਮੁਬਾਰਕ ਦੇ ਵੈਦਿਕ ਜਾਪ ਦੌਰਾਨ ਰਵਾਇਤੀ ਪੂਜਾ ਰਸਮਾਂ ਹੋਈਆਂ। ਇਸ ਨਾਲ ਅਮਰਨਾਥ ਯਾਤਰਾ 2024 ਦੀ ਸਮਾਪਤੀ ਹੋਈ । ਬਾਬਾ ਅਮਰਨਾਥ ਦੀ ਯਾਤਰਾ 29 ਜੂਨ 2024 ਤੋਂ ਸ਼ੁਰੂ ਹੋਈ ਸੀ। ਇਸ ਦੇ ਲਈ ਜੰਮੂ ਤੋਂ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪ ਤੱਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
5 ਲੱਖ ਤੋਂ ਵੱਧ ਸੰਗਤਾਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
ਸਾਲ 2023 ਵਿੱਚ 4.5 ਲੱਖ ਅਤੇ ਇਸ ਸਾਲ 5 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਹਨ। ਸਾਲ 2012 ਵਿੱਚ ਰਿਕਾਰਡ 6.35 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। 2022 ਵਿੱਚ, ਕੋਵਿਡ ਕਾਰਨ ਇਹ ਅੰਕੜਾ ਘਟਿਆ ਸੀ ਅਤੇ 3 ਲੱਖ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ ਸਨ।