ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮਾਰਗ 'ਤੇ ਚਰਨ ਪਾਦੁਕਾ ਨੇੜੇ ਸ਼ੱਕੀ ਹਾਲਾਤਾਂ 'ਚ ਅੱਗ ਲੱਗ ਗਈ। ਇਸ ਦੌਰਾਨ 3 ਤੋਂ 4 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸ਼ਰਾਈਨ ਬੋਰਡ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਡਰ
ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਮੰਦਿਰ ਰੋਡ 'ਤੇ ਬਣ ਰਹੇ ਰੋਪਵੇਅ ਪ੍ਰੋਜੈਕਟ ਦੇ ਵਿਰੋਧ 'ਚ ਅੱਜ ਕਟੜਾ 'ਚ ਬੰਦ ਦਾ ਐਲਾਨ ਕੀਤਾ ਗਿਆ ਹੈ। ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਡਰ ਹੈ ਕਿ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਜਾਣਗੇ। ਵਰਤਮਾਨ 'ਚ, ਸ਼ਰਧਾਲੂਆਂ ਨੂੰ ਮੰਦਰ ਤੱਕ ਪਹੁੰਚਣ ਲਈ ਚੜ੍ਹਨ ਲਈ 6-7 ਘੰਟੇ ਲੱਗਦੇ ਹਨ। ਪਰ ਇਹ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਸ਼ਰਧਾਲੂਆਂ ਲਈ ਸਿਰਫ 1 ਘੰਟੇ ਦਾ ਸਮਾਂ ਲੱਗੇਗਾ। ਰੋਪਵੇਅ ਇੱਕ ਘੰਟੇ 'ਚ 1000 ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾ ਸਕੇਗਾ।
ਬਜ਼ੁਰਗਾਂ ਨੂੰ ਮਿਲੇਗੀ ਰਾਹਤ
ਰੋਪਵੇਅ ਯੋਜਨਾ ਦੇ ਕਾਰਨ, ਇਹ ਬਜ਼ੁਰਗ ਯਾਤਰੀਆਂ ਲਈ ਸਭ ਤੋਂ ਵੱਧ ਫਾਇਦੇਮੰਦ ਹੋਵੇਗਾ। ਗਰਗ ਨੇ ਕਟੜਾ 'ਚ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਹੈ। ਇਸ ਦੌਰਾਨ ਗਰਗ ਨੇ ਦੱਸਿਆ ਕਿ ਹਰ ਸਾਲ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ ਹੈ। ਰੋਪਵੇਅ ਪ੍ਰੋਜੈਕਟ ਨਾਲ ਹਰ ਸਾਲ ਵਧਣ ਵਾਲੀ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਵੀ ਪੂਰਾ ਕਰੇਗਾ ।