ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਨੇ ਹੁਣ ਐਕਸ਼ਨ ਲੈਂਦੇ ਹੋਏ ਵੀਜ਼ਾ ਅਪਾਇੰਟਮੈਂਟਜ਼ ਰੱਦ ਕਰ ਦਿੱਤੀਆਂ ਹਨ। ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਸਾਰ ਹੀ ਲਗਾਤਾਰ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ। ਇਸ ਸਬੰਧ ਵਿੱਚ, ਅਮਰੀਕੀ ਦੂਤਾਵਾਸ ਨੇ ਭਾਰਤ ਵਿੱਚ 2 ਹਜ਼ਾਰ ਤੋਂ ਵੱਧ ਵੀਜ਼ਾ ਅਪਾਇੰਟਮੈਂਟਜ਼ ਰੱਦ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਵੀਜ਼ਾ ਅਪਾਇੰਟਮੈਂਟ ਵਿੱਚ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ। ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ ਸਨ।
ਨਿਯਮਾਂ ਦੀ ਉਲੰਘਣਾ ਕੀਤੀ ਗਈ
ਅਮਰੀਕੀ ਦੂਤਾਵਾਸ ਅਨੁਸਾਰ ਕੁਝ ਲੋਕਾਂ ਨੇ ਅਪੁਆਇੰਟਮੈਂਟ ਸ਼ਡਿਊਲਿੰਗ ਪ੍ਰਣਾਲੀ ਦੀ ਉਲੰਘਣਾ ਕੀਤੀ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਕੌਂਸਲਰ ਟੀਮ ਇੰਡੀਆ ਨੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਸਾਡੇ ਨਿਯਮਾਂ ਦੀ ਉਲੰਘਣਾ ਕਰ ਕੇ 2 ਹਜ਼ਾਰ ਤੋਂ ਵੱਧ ਅਪੁਆਇੰਟਮੈਂਟ ਕੀਤੀਆਂ ਹਨ। ਅਸੀਂ ਇਹਨਾਂ ਨੂੰ ਤੁਰੰਤ ਰੱਦ ਕਰ ਦਿੱਤਾ ਹੈ ਅਤੇ ਸੰਬੰਧਿਤ ਖਾਤਿਆਂ ਲਈ ਸਮਾਂ-ਸਾਰਣੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਏਜੰਟਾਂ ਖਿਲਾਫ਼ ਮਾਮਲਾ ਦਰਜ
ਅਮਰੀਕੀ ਦੂਤਾਵਾਸ ਦੇ ਅਨੁਸਾਰ, 27 ਫਰਵਰੀ ਨੂੰ, ਦਿੱਲੀ ਪੁਲਿਸ ਨੇ ਕਈ ਵੀਜ਼ਾ ਅਤੇ ਪਾਸਪੋਰਟ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਏਜੰਟਾਂ ਨੇ ਅਪੁਆਇੰਟਮੈਂਟਾਂ ਲਈ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਅਮਰੀਕੀ ਸਰਕਾਰ ਨਾਲ ਧੋਖਾ ਕੀਤਾ ਹੈ। ਅਜਿਹੀ ਸਥਿਤੀ ਵਿੱਚ, 30 ਏਜੰਟਾਂ ਦੀ ਸੂਚੀ ਤਿਆਰ ਕੀਤੀ ਗਈ ਹੈ।