• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੋਹਾਲੀ 'ਚ ਕੰਮ 'ਤੇ ਜਾ ਰਹੀ ਲੜਕੀ ਦਾ ਸ਼ਰੇਆਮ ਤਲਵਾਰ ਨਾਲ ਕਤਲ, CCTV 'ਚ ਕੈਦ ਹੋਈ ਵਾਰਦਾਤ

6/8/2024 12:00:58 PM Gurpreet Singh     mohali news, latest news punjab, attack girl mohali, mohali police, sword attack in mohali face five    ਮੋਹਾਲੀ 'ਚ ਕੰਮ 'ਤੇ ਜਾ ਰਹੀ ਲੜਕੀ ਦਾ ਸ਼ਰੇਆਮ ਤਲਵਾਰ ਨਾਲ ਕਤਲ, CCTV 'ਚ ਕੈਦ ਹੋਈ ਵਾਰਦਾਤ 

ਮੋਹਾਲੀ ਵਿਚ ਅੱਜ ਇਕ ਲੜਕੀ ਉਤੇ ਕੁਝ ਹਮਲਾਵਰਾਂ ਨੇ ਹਮਲਾ ਕਰ ਕੇ ਉਸ ਦਾ ਸ਼ਰੇਆਮ ਕਤਲ ਕਰ ਦਿੱਤਾ, ਜਿਸ ਦੀ ਸੀ ਸੀ ਟੀ ਵੀ ਸਾਹਮਣੇ ਆਈ ਹੈ। ਇਹ ਮਾਮਲਾ ਮੋਹਾਲੀ ਦੇ ਫੇਜ਼ 5 ਤੋਂ ਸਾਹਮਣੇ ਆਇਆ ਹੈ।

ਤਲਵਾਰ ਨਾਲ ਲੜਕੀ 'ਤੇ ਕੀਤਾ ਹਮਲਾ

 ਮੋਹਾਲੀ ਵਿਚ ਨੌਜਵਾਨ ਨੇ ਇੱਕ ਲੜਕੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ, ਉੱਥੇ ਮੌਜੂਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲੜਕੀ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ, ਜਿਸ ਦੀ ਮੌਤ ਹੋ ਗਈ। ਲੜਕੀ ਦੀ ਪਛਾਣ ਬਲਜਿੰਦਰ ਕੌਰ (26 ਸਾਲ) ਵਜੋਂ ਹੋਈ ਹੈ, ਜੋ ਕਿ ਮੋਰਿੰਡਾ ਨੇੜਲੇ ਪਿੰਡ ਦੀ ਰਹਿਣ ਵਾਲੀ ਸੀ। ਪੁਲਸ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਕੰਮ 'ਤੇ ਜਾ ਰਹੀ ਸੀ ਲੜਕੀ

ਜਾਣਕਾਰੀ ਅਨੁਸਾਰ ਉਕਤ ਲੜਕੀ ਆਪਣੇ ਦੋਸਤਾਂ ਨਾਲ ਕੰਮ 'ਤੇ ਜਾ ਰਹੀ ਸੀ। ਜਦੋਂ ਬੱਸ ਸਟੈਂਡ ਵੱਲ ਜਾਣ ਲੱਗੀ ਤਾਂ ਅਚਾਨਕ ਨੌਜਵਾਨ ਨੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉਸ ਦੇ ਨਾਲ ਆਈਆਂ ਲੜਕੀਆਂ ਡਰ ਗਈਆਂ। ਉਨ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਹੈ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਹਮਲਾਵਰ ਕਾਬੂ

ਪੁਲਸ ਸੂਤਰਾਂ ਅਨੁਸਾਰ ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਸ ਨੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਸਾਹਮਣਾ ਨਹੀਂ ਕੀਤਾ ਸੀ।

ਡੀਐਸਪੀ ਸਿਟੀ-1 ਮੋਹਿਤ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਨੌਜਵਾਨ ਨੇ ਹਮਲਾ ਕਿਉਂ ਕੀਤਾ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।

ਸੀਸੀਟੀਵੀ ਆਈ  ਸਾਹਮਣੇ

ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ ਅਨੁਸਾਰ 5 ਲੜਕੀਆਂ ਮੋਰਿੰਡਾ ਤੋਂ ਫੇਜ਼ 5 ਵੱਲ ਆ ਰਹੀਆਂ ਸਨ, ਜਦੋਂ ਉਹ ਆਟੋ ਰਿਕਸ਼ਾ ਤੋਂ ਉਤਰੀਆਂ ਤਾਂ ਪਹਿਲਾਂ ਹੀ ਇੱਕ ਨਕਾਬਪੋਸ਼ ਨੌਜਵਾਨ ਦਰੱਖਤ ਹੇਠਾਂ ਖੜ੍ਹਾ ਸੀ। ਜਿਵੇਂ ਹੀ ਲੜਕੀਆਂ ਦਰਖਤ ਦੇ ਨੇੜੇ ਆਈਆਂ ਤਾਂ ਨੌਜਵਾਨ ਨੇ ਆਪਣੀ ਤਲਵਾਰ ਕੱਢ ਲਈ। ਇਸ ਤੋਂ ਬਾਅਦ ਉਸ ਨੇ ਬਲਜਿੰਦਰ ਕੌਰ 'ਤੇ ਹਮਲਾ ਕਰ ਦਿੱਤਾ। ਇਹ ਦੇਖ ਕੇ ਹੋਰ ਕੁੜੀਆਂ ਉਥੋਂ ਭੱਜਣ ਲੱਗੀਆਂ। ਬਲਜਿੰਦਰ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਉਸ 'ਤੇ ਹਮਲਾ ਕਰਦਾ ਰਿਹਾ। ਉਕਤ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਜ਼ਮੀਨ ਉਤੇ ਡਿੱਗ ਗਈ ਪਰ ਹਮਲਾਵਰ ਉਸ ਉਤੇ ਤਲਵਾਰ ਨਾਲ ਲਗਾਤਾਰ ਵਾਰ ਕਰਦਾ ਰਿਹਾ।

ਨੌਜਵਾਨ ਨੂੰ ਹਮਲਾ ਕਰਦੇ ਦੇਖ ਸਕੂਟਰ ਸਵਾਰ ਵਿਅਕਤੀ ਰੁਕ ਗਿਆ। ਪਰ ਨੌਜਵਾਨ ਦੇ ਹੱਥ ਵਿੱਚ ਤਲਵਾਰ ਦੇਖ ਕੇ ਉਹ ਵੀ ਲੜਕੀ ਦੀ ਮਦਦ ਨਾ ਕਰ ਸਕਿਆ। 

'mohali news','latest news punjab','attack girl mohali','mohali police','sword attack in mohali face five'

Please Comment Here

Similar Post You May Like

  • लॉरेंस-गोल्डी बराड़ का गुर्गा हथियारों समेत गिरफ्तार,

    लॉरेंस-गोल्डी बराड़ का गुर्गा हथियारों समेत गिरफ्तार, अहम खुलासे होने की आशंका

  • मोहाली पुलिस ने गैंगस्टर गोल्डी बराड़ के साथी को किया अरेस्ट,

    मोहाली पुलिस ने गैंगस्टर गोल्डी बराड़ के साथी को किया अरेस्ट, जीरकपुर एनकाउंटर में बचकर भागा था

  • Mohali News :

    Mohali News : कुत्ते की नकल उतारने पर 5 साल के बच्चे को युवक ने मारे थप्पड़, ट्यूशन से जा रहा था घर

Recent Post

  • 23 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ ...

  • ਪੰਜਾਬ 'ਚ ਇਸ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

  • ਟੀਚਰ ਦਾ ਸਟੂਡੈਂਟ 'ਤੇ ਆਇਆ ਦਿਲ, 14 ਸਾਲਾ ਵਿਦਿਆਰਥੀ ਨਾਲ ਫਰਾਰ...

  • ਭਾਰਤ 'ਚ ਕੋਰੋਨਾ Positive ਦੋ ਲੋਕਾਂ ਦੀ ਮੌਤ, 257 ਕੇਸ ਐਕਟਿਵ ...

  • ਰੇਲਵੇ ਨੇ ਲਾਂਚ ਕੀਤਾ SwaRail ਐਪ, ਯਾਤਰੀਆਂ ਨੂੰ ਮਿਲਣਗੀਆਂ ਇਹ ਸਾਰੀਆਂ ਸਹੂਲਤਾਂ...

  • ਦਰਬਾਰ ਸਾਹਿਬ 'ਤੇ ਹਮਲੇ ਦਾ SGPC ਵੱਲੋਂ ਖੰਡਨ, ਕਿਹਾ-ਕੇਂਦਰ ਜਾਂਚ ਕਰੇ ...

  • ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰ ਕੀਤੇ ਨਿਯੁਕਤ...

  • ਨਸ਼ਿਆਂ ਵਿਰੁੱਧ ਆਪ ਮੰਤਰੀਆਂ ਅਤੇ ਵਿਧਾਇਕਾਂ ਦੀ 'ਨਸ਼ਾ ਮੁਕਤੀ ਯਾਤਰਾ' ਦੂਜੇ ਦਿਨ ਵੀ ਜਾਰੀ, 250 ਤੋਂ ਵੱਧ ਪਿੰਡਾਂ ਵਿੱ...

  • ਦੁਬਈ 'ਚ 81 ਕਰੋੜ ਰੁਪਏ 'ਚ ਵਿਕੀ 5 ਨੰਬਰ ਦੀ ਪਲੇਟ, ਰਿਕਾਰਡ ਤੋੜ ਨਿਲਾਮੀ, ਦੇਖੋ VIDEO...

  • ਜਲੰਧਰ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲੀਆਂ , 24 ਘੰਟਿਆਂ 'ਚ ਦੂਜਾ ਐਨਕਾਊਂਟਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY