ਮੋਹਾਲੀ ਦੇ ਫੇਜ਼-3-ਏ 'ਚ ਇਕ ਵਿਅਕਤੀ ਨੇ ਕੁੱਤੇ ਦੀ ਨਕਲ ਕਰਨ 'ਤੇ ਪੰਜ ਸਾਲ ਦੇ ਮਾਸੂਮ ਬੱਚੇ ਨੂੰ 8 ਤੋਂ 10 ਵਾਰ ਥੱਪੜ ਮਾਰੇ। ਇਸ ਤੋਂ ਬਾਅਦ ਵਿਅਕਤੀ ਨੇ ਫਿਰ ਤੋਂ ਬੱਚੇ ਦੀ ਛਾਤੀ 'ਤੇ ਪੈਰ ਨਾਲ ਹਮਲਾ ਕਰ ਦਿੱਤਾ ਅਤੇ ਜ਼ਮੀਨ ਉਤੇ ਵੀ ਪਟਕਿਆ। ਜਾਣਕਾਰੀ ਮੁਤਾਬਕ ਬੱਚਾ ਆਪਣੇ ਦੋਸਤ ਨਾਲ ਟਿਊਸ਼ਨ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਇਕ ਵਿਅਕਤੀ ਆਪਣੇ ਕੁੱਤੇ ਨਾਲ ਸੜਕ 'ਤੇ ਖੜ੍ਹਾ ਸੀ। ਬੱਚਾ ਕੁੱਤੇ ਦੀ ਨਕਲ ਕਰਨ ਲੱਗਾ।
ਬੱਚੇ ਨੂੰ 8 ਤੋਂ 10 ਵਾਰ ਥੱਪੜ ਮਾਰੇ
ਇਹ ਦੇਖ ਕੇ ਨੌਜਵਾਨ ਨੇ ਬੱਚੇ ਨੂੰ 8 ਤੋਂ 10 ਵਾਰ ਥੱਪੜ ਮਾਰੇ। ਨੌਜਵਾਨ ਨੂੰ ਲੱਗਾ ਕਿ ਬੱਚਾ ਉਸ ਵੱਲ ਦੇਖ ਕੇ ਉਸ ਦੀ ਨਕਲ ਕਰ ਰਿਹਾ ਹੈ ਅਤੇ ਗੁੱਸੇ ਵਿਚ ਉਸ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਬੱਚੇ ਦੇ ਪਿਤਾ ਨੇ ਇਸ ਮਾਮਲੇ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਇਹ ਮਾਮਲਾ 29 ਅਗਸਤ ਦਾ ਹੈ ਪਰ ਇਹ ਵੀਡੀਓ ਹੈਲਦੀ ਨੇਬਰਹੁੱਡ ਆਰਗੇਨਾਈਜੇਸ਼ਨ ਨੂੰ 29 ਸਤੰਬਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਦਖਲਅੰਦਾਜ਼ੀ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਵੀਡੀਓ ਵਾਇਰਲ ਹੋਈ
ਦੱਸ ਦੇਈਏ ਕਿ ਦੋਸ਼ੀ ਨੌਜਵਾਨ ਦੇ ਮਾਤਾ-ਪਿਤਾ ਦੋਵੇਂ ਸੇਵਾਮੁਕਤ ਡਾਕਟਰ ਹਨ। ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਅਕਤੀ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।