ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਤੇ ਗਾਇਕ ਗੁਰੂ ਰੰਧਾਵਾ ਦਾ ਗੀਤ ਪਾਗਲ ਅੱਜ ਰਿਲੀਜ਼ ਹੋ ਗਿਆ। ਫੈਨਜ਼ ਕਾਫੀ ਦੇਰ ਤੋਂ ਇਸ ਗੀਤ ਦੀ ਉਡੀਕ ਕਰ ਰਹੇ ਸਨ।
ਬੱਬੂ ਮਾਨ ਤੇ ਗੁਰੂ ਰੰਧਾਵਾ ਦੋਵਾਂ ਨੇ ਇਸ ਗੀਤ ਨੂੰ ਮਿਲ ਕੇ ਆਵਾਜ਼ ਦਿੱਤੀ ਹੈ ਤੇ ਇਸ ਦਾ ਵੀਡੀਓ ਵੀ ਬਹੁਤ ਖਾਸ ਹੈ। ਗਾਣੇ ਦਾ ਨਾਂ ‘ਪਾਗਲ’ ਹੈ ਅਤੇ ਅੱਜ 27 ਮਈ ਨੂੰ ਇਹ ਗੀਤ ਰਿਲੀਜ਼ ਹੋਇਆ।
ਪਾਗਲ ਗੀਤ ਬੱਬੂ ਮਾਨ ਤੇ ਗੁਰੂ ਰੰਧਾਵਾ ਨੇ ਲਿਖਿਆ ਤੇ ਗਾਇਆ ਹੈ। ਗੀਤ ਦਾ ਮਿਊਜ਼ਿਕ ਵੀ ਦੋਵਾਂ ਵਲੋਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਮਿਹਿਰ ਗੁਲਾਟੀ ਨੇ ਫਿਲਮਾਇਆ ਹੈ।
ਗੀਤ ਵਿਚ ਬੱਬੂ ਮਾਨ ਇੱਕ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਹ ਟਰੈਂਡੀ ਲੁੱਕ ਬੇਹੱਦ ਪਸੰਦ ਆ ਰਿਹਾ ਹੈ। ਦੱਸ ਦਾਈਏ ਕਿ ਗੁਰੂ ਰੰਧਾਵਾ ਪਹਿਲਾਂ ਵੀ ਬਹੁਤ ਵਾਰ ਬੱਬੂ ਮਾਨ ਦਾ ਆਪਣੇ ਲਾਈਵ ਅਤੇ ਸੋਸ਼ਲ ਮੀਡੀਆ ਉਤੇ ਜ਼ਿਕਰ ਕਰ ਚੁੱਕੇ ਹਨ। ਗੁਰੂ ਦਾ ਕਹਿਣਾ ਹੈ ਕੀ ਉਹ ਬੱਬੂ ਮਾਨ ਦੇ ਨਾਲ ਗੀਤ ਕਰਨ ਵਿੱਚ ਬਹੁਤ ਖ਼ੁਸ਼ ਅਤੇ ਉਤਸੁਕ ਸਨ। ਰਿਲੀਜ਼ ਹੁੰਦਿਆਂ ਹੀ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯੂਟਿਬ ਉਤੇ ਕੁਝ ਮਿੰਟਾਂ ਵਿਚ ਹੀ ਟਰੇਂਡਿਗ ਵਿਚ ਆ ਗਿਆ ਹੈ।
ਗੁਰੂ ਰੰਧਾਵਾ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਬੱਬੂ ਮਾਨ ਸਾਹਬ ਦੇ ਫੈਨ ਹਨ ਤੇ ਅੱਜ ਉਨ੍ਹਾਂ ਨਾਲ ਕੰਮ ਕਰ ਕੇ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਤੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੇ ਹਮੇਸ਼ਾ ਆਪਣੇ ਜੀਵਨ ਵਿੱਚ ਇੱਕ ਮਹੱਤਵਪੂਰਨ ਪ੍ਰੇਰਨਾ ਅਤੇ ਪ੍ਰਭਾਵ ਮੰਨਿਆ ਹੈ।
ਭੂਸ਼ਨ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਗੀਤ ‘ਪਾਗਲ’ ਬੱਬੂ ਮਾਨ ਦੀ ਆਈਕਾਨਿਕ, ਕਮਾਲ ਵਾਲੀ ਗਾਇਕੀ ਦੇ ਨਾਲ ਗੁਰੂ ਦੀ ਤਾਜ਼ੀ, ਗਤੀਸ਼ੀਲ ਸ਼ੈਲੀ ਦਾ ਸੁਮੇਲ ਹੋਣ ਦਾ ਵਾਅਦਾ ਕਰਦਾ ਹੈ।