ਖ਼ਬਰਿਸਤਾਨ ਨੈੱਟਵਰਕ:ਜੇਕਰ ਤੁਸੀਂ ਵੀ ਇਸ ਵਾਰ 15 ਅਗਸਤ 'ਤੇ ਦਿੱਲੀ ਦੇ ਲਾਲ ਕਿਲ੍ਹੇ 'ਚ ਹੋਣ ਵਾਲੇ ਸਮਾਰੋਹ 'ਚ ਜਾਣਾ ਚਾਹੁੰਦੇ ਹੋ ਤਾਂ , ਇਹ ਖਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਲਾਲ ਕਿਲ੍ਹੇ 'ਤੇ ਹੋਣ ਵਾਲੇ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਹੋਣਾ ਜ਼ਰੂਰੀ ਹੈ। ਹਰ ਸਾਲ ਭਾਰਤ 15 ਅਗਸਤ ਨੂੰ ਆਜ਼ਾਦੀ ਦਿਵਸ ਬਹੁਤ ਮਾਣ ਅਤੇ ਸ਼ਾਨ ਨਾਲ ਮਨਾਉਂਦਾ ਹੈ। ਇਸ ਦਿਨ, ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ ਅਤੇ ਝੰਡਾ ਲਹਿਰਾਉਂਦੇ ਹਨ।
ਇਸ ਦੇ 15 ਅਗਸਤ ਦੇ ਸਮਾਰੋਹ ਦਾ ਹਿੱਸਾ ਬਣਨ ਤੋਂ ਲਈ ਪਹਿਲਾਂ ਇਹ ਜਾਣ ਲਓ ਕਿ ਤੁਸੀਂ ਇੱਥੇ ਕਿਹੜੀਆਂ ਚੀਜ਼ਾਂ ਆਪਣੇ ਨਾਲ ਨਹੀਂ ਲੈ ਜਾ ਸਕਦੇ, ਕਿਉਂਕਿ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸਾਰੀਆਂ ਚੀਜ਼ਾਂ 'ਤੇ ਪਾਬੰਦੀ ਹੈ।
ਇਨ੍ਹਾਂ ਚੀਜ਼ਾਂ 'ਤੇ ਹੈ ਪਾਬੰਦੀ
-15 ਅਗਸਤ ਦੇ ਸਮਾਰੋਹ 'ਚ ਇਲੈਕਟ੍ਰੋਨਿਕ ਗੇਜੇਟ ਵਰਗੀਆਂ ਚੀਜਾਂ ਨਹੀਂ ਲਿਜਾ ਸਕਦੇ। ਜਿਵੇਂ ਦੂਰਬੀਨ ਆਈਪੈਡ , ਚਾਰਜ਼ਰ, ਕੈਮਰਾ ਡਿਜੀਟਲ ਡਾਇਰੀ , ਰੇਡੀਓ ਆਦਿ ਇਨ੍ਹਾਂ ਚੀਜਾਂ ਨੂੰ ਅੰਦਰ ਲਿਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਤੋਂ ਇਲਾਵਾ ਕਾਰ ਲਾਕ ਕੀਜ਼ , ਪਾਵਰ ਬੈਂਕ ਆਦਿ 'ਏਟ ਵੀ ਪਾਬੰਦੀ ਹੈ।
-ਇਸ ਤੋਂ ਇਲਾਵਾ ਲਾਈਟਰ , ਚਾਕੂ, ਮਾਚਿਸ ਆਦਿ ਤੋਂ ਨੁਕੀਲਿਆਂ ਚੀਜਾਂ ਨਹੀਂ ਲਿਜਾ ਸਕਦੇ ਹੋ।
-ਸਮਾਰੋਹ 'ਚ ਕੋਈ ਵੀ ਨਸ਼ੇ ਵਾਲੀਆਂ ਚੀਜਾਂ ਜਿਵੇਂ ਸਿਗਰੇਟ, ਤੰਬਾਕੂ ਸ਼ਰਾਬ ਦਾ ਸੇਵਨ ਕਰਨੇ 'ਤੇ ਲਿਜਾਣ 'ਤੇ ਪੂਰੀ ਤਰ੍ਹਾਂ ਰੋਕ ਲੱਗੀ ਹੈ।
-ਇਨ੍ਹਾਂ ਸਭ ਤੋਂ ਇਲਾਵਾ ਪਾਣੀ ਦੀ ਬੋਤਲ,ਟੋਆਏ ਗੰਨ, ਪਰਫ਼ਿਊਮ, ਛਤਰੀ, ਕੈਨ , ਥਰਮਸ ਫਲਾਸਕ ਵੀ ਨਹੀਂ ਲਿਜਾ ਸਕਦੇ ਹੋ।
ਇਸ ਲਈ 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਧਿਆਨ ਰੱਖਣ ਬਹੁਤ ਜ਼ਰੂਰੀ ਹੈ ਕਿ ਤੁਸੀ ਕੀ ਲਿਜਾ ਸਕਦੇ ਹੋ ਤੇ ਕੀ ਨਹੀਂ, ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਸਭ ਚੀਜਾਂ ਨੂੰ ਅਜ਼ਾਦੀ ਸਮਾਰੋਹ 'ਚ ਲਿਜਾਣ 'ਤੇ ਰੋਕ ਲਗਾਈ ਹੈ।
ਸਮਾਰੋਹ 'ਚ ਸ਼ਾਮਲ ਹੋਣ ਲਈ ਸਭ ਤੋਂ ਜ਼ਰੂਰੀ ਪ੍ਰਕਿਰਿਆ
ਦਿੱਲੀ ਵਿੱਚ ਆਯੋਜਿਤ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਕ ਪ੍ਰਕਿਰਿਆ ਹੈ, ਜਿਸ ਤੋਂ ਬਿਨਾਂ ਤੁਸੀਂ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ, ਤਾਂ ਆਓ ਜਾਣਦੇ ਹਾਂ ਇਹ ਪ੍ਰਕਿਰਿਆ ਕੀ ਹੈ । ਦਿੱਲੀ ਦੇ ਲਾਲ ਕਿਲ੍ਹੇ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ, ਤੁਹਾਨੂੰ ਟਿਕਟਾਂ ਔਨਲਾਈਨ ਬੁੱਕ ਕਰਨੀਆਂ ਪੈਣਗੀਆਂ।
ਜਾਣੋ ਕਿੰਨੀ ਹੈ ਟਿਕਟ ਦੀ ਕੀਮਤ
ਇਸ ਪ੍ਰੋਗਰਾਮ ਲਈ ਔਨਲਾਈਨ ਟਿਕਟਾਂ ਮੁੱਖ ਪ੍ਰੋਗਰਾਮ ਤੋਂ ਦੋ ਦਿਨ ਪਹਿਲਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪ੍ਰੋਗਰਾਮ ਲਈ ਤਿੰਨ ਤਰ੍ਹਾਂ ਦੀਆਂ ਟਿਕਟਾਂ ਉਪਲਬਧ ਹਨ। ਪਹਿਲੀ ਸ਼੍ਰੇਣੀ ਦੀ ਟਿਕਟ ਦਾ ਕਿਰਾਇਆ ਪ੍ਰਤੀ ਵਿਅਕਤੀ 20 ਰੁਪਏ ਹੈ। ਦੂਜੀ ਸ਼੍ਰੇਣੀ ਦੀ ਟਿਕਟ ਦੀ ਕੀਮਤ ਪ੍ਰਤੀ ਵਿਅਕਤੀ 100 ਰੁਪਏ ਹੈ, ਜਦੋਂ ਕਿ ਤੀਜੀ ਸ਼੍ਰੇਣੀ ਦੀ ਟਿਕਟ ਲਈ ਤੁਹਾਨੂੰ ਪ੍ਰਤੀ ਵਿਅਕਤੀ 500 ਰੁਪਏ ਦੇਣੇ ਪੈਣਗੇ।