ਪੰਜਾਬ 'ਚ ਬੁੱਧਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 80,585 ਰੁਪਏ ਹੋ ਗਈ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ 74,960 ਰੁਪਏ ਹੋ ਗਈ ਹੈ। ਚਾਂਦੀ ਦੀ ਕੀਮਤ ਵੀ ਅਸਮਾਨ ਨੂੰ ਛੂਹ ਰਹੀ ਹੈ। ਗੁਡਰਿਟਰਨ ਮੁਤਾਬਕ ਅੰਮ੍ਰਿਤਸਰ 'ਚ ਚਾਂਦੀ ਦੀ ਕੀਮਤ 1,04,000 ਰੁਪਏ 'ਤੇ ਪਹੁੰਚ ਗਈ। ਤੁਹਾਨੂੰ ਦੱਸ ਦੇਈਏ ਕਿ ਤਿਉਹਾਰਾਂ ਦਾ ਸੀਜ਼ਨ ਹੈ ਅਤੇ ਮਹਿੰਗਾਈ ਦੀ ਆਮ ਲੋਕਾਂ ਉਤੇ ਮਾਰ ਹੈ।
ਦਰ ਲਗਾਤਾਰ ਵਧ ਰਹੀ
ਚੰਡੀਗੜ੍ਹ ਸਰਾਫਾ ਐਸੋਸੀਏਸ਼ਨ ਦੇ ਡਾਇਰੈਕਟਰ ਮਹਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਜੂਨ 'ਚ ਹੀ ਅੰਦਾਜ਼ਾ ਲਗਾਇਆ ਗਿਆ ਸੀ ਕਿ ਦੀਵਾਲੀ ਤੱਕ ਸੋਨੇ ਦੀ ਕੀਮਤ 80,000 ਰੁਪਏ ਤੋਂ ਪਾਰ ਅਤੇ ਚਾਂਦੀ ਦੀ ਕੀਮਤ 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਵੇਗੀ। ਇਸ ਅਨੁਸਾਰ, ਦਰ ਲਗਾਤਾਰ ਵਧ ਰਹੀ ਹੈ।
ਲੋਕ ਗਹਿਣਿਆਂ ਦੇ ਬਦਲੇ ਗਹਿਣੇ ਲੈ ਰਹੇ ਹਨ
ਇਸ ਦੇ ਨਾਲ ਹੀ ਲੋਕ ਪੁਰਾਣੇ ਗਹਿਣੇ ਵੇਚਣ ਦੀ ਬਜਾਏ ਨਵੇਂ ਗਹਿਣੇ ਖਰੀਦਣ 'ਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੀਮਤਾਂ ਹੋਰ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਜੇਕਰ ਪੁਰਾਣੇ ਗਹਿਣੇ ਵੇਚਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਨਕਦੀ ਲੈਣ ਦੀ ਬਜਾਏ ਇਸ ਦੇ ਬਦਲੇ ਗਹਿਣੇ ਲੈ ਰਹੇ ਹਨ।
ਦਿੱਲੀ 'ਚ ਸੋਨੇ ਦੀ ਕੀਮਤ 80,000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਹੋ ਗਈ ਹੈ।
ਇੱਕ ਗ੍ਰਾਮ ਦੇ ਸਿੱਕੇ ਵੀ ਉਪਲਬਧ
ਤਿਉਹਾਰਾਂ ਦੇ ਸ਼ੁਭ ਸਮੇਂ ਦੌਰਾਨ ਸੋਨੇ-ਚਾਂਦੀ ਦੀ ਖਰੀਦ ਨੂੰ ਮੁੱਖ ਰੱਖਦਿਆਂ ਖਰੀਦਦਾਰ ਦੀ ਜੇਬ ਅਨੁਸਾਰ 10 ਗ੍ਰਾਮ ਚਾਂਦੀ ਦੇ ਸਿੱਕੇ ਦੇ ਨਾਲ-ਨਾਲ ਸ਼ਹਿਰ ਦੀਆਂ ਗਹਿਣਿਆਂ ਦੀਆਂ ਦੁਕਾਨਾਂ 'ਤੇ ਇਕ ਗ੍ਰਾਮ ਸੋਨੇ ਦਾ ਸਿੱਕਾ ਵੀ ਲਾਂਚ ਕੀਤਾ ਗਿਆ ਹੈ। ਇਸ ਨਾਲ ਤੁਸੀਂ ਆਪਣੇ ਬਜਟ ਦੇ ਮੁਤਾਬਕ ਸੋਨਾ ਅਤੇ ਚਾਂਦੀ ਖਰੀਦ ਸਕਦੇ ਹੋ।
ਪਿਛਲੇ ਦਿਨਾਂ ਦੀਆਂ ਦਰਾਂ ਦੇਖੋ
(ਸੋਨਾ) (ਚਾਂਦੀ)
15 ਅਕਤੂਬਰ 72900 93 ਹਜ਼ਾਰ
16 ਅਕਤੂਬਰ 73400 94 ਹਜ਼ਾਰ
17 ਅਕਤੂਬਰ 73700 94 ਹਜ਼ਾਰ
18 ਅਕਤੂਬਰ 74500 95 ਹਜ਼ਾਰ
19 ਅਕਤੂਬਰ 74900 98 ਹਜ਼ਾਰ
20 ਅਕਤੂਬਰ 74900 99 ਹਜ਼ਾਰ
21 ਅਕਤੂਬਰ 75200 1 ਲੱਖ 1 ਹਜ਼ਾਰ
22 ਅਕਤੂਬਰ 75300 1 ਲੱਖ 1 ਹਜ਼ਾਰ