ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰਾਏ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ 69 ਸਾਲ ਦੀ ਉਮਰ 'ਚ ਅੱਜ ਸਵੇਰੇ ਕਰੀਬ 7 ਵਜੇ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਏਮਜ਼ ਦਿੱਲੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਅੰਤੜੀਆਂ ਦੀ ਇਨਫੈਕਸ਼ਨ ਤੋਂ ਪੀੜਤ ਸਨ। ਪਦਮ ਸ਼੍ਰੀ ਅਵਾਰਡੀ ਸ਼੍ਰੀ ਦੇਬਰਾਏ ਨੀਤੀ ਆਯੋਗ ਦੇ ਮੈਂਬਰ ਰਹੇ ਚੁੱਕੇ ਹਨ। ਉਸਨੇ ਨਵੀਂ ਪੀੜ੍ਹੀ ਲਈ ਸਾਰੇ ਪੁਰਾਣਾਂ ਦੇ ਅੰਗਰੇਜ਼ੀ 'ਚ ਆਸਾਨ ਅਨੁਵਾਦ ਲਿਖਿਆ ਸੀ ।
ਡਾ: ਦੇਬਰਾਏ ਦੀ ਸ਼ੁਰੂਆਤੀ ਸਿੱਖਿਆ ਕੋਲਕਾਤਾ ਦੇ ਨਰਿੰਦਰਪੁਰ ਵਿੱਚ ਰਾਮਕ੍ਰਿਸ਼ਨ ਮਿਸ਼ਨ ਸਕੂਲ ਵਿੱਚ ਹੋਈ। ਇਸ ਤੋਂ ਬਾਅਦ ਉਸਨੇ ਪ੍ਰੈਜ਼ੀਡੈਂਸੀ ਕਾਲਜ, ਕੋਲਕਾਤਾ, ਦਿੱਲੀ ਸਕੂਲ ਆਫ ਇਕਨਾਮਿਕਸ ਅਤੇ ਟ੍ਰਿਨਿਟੀ ਕਾਲਜ, ਕੈਂਬਰਿਜ ਤੋਂ ਆਪਣੀ ਉੱਚ ਸਿੱਖਿਆ ਪੂਰੀ ਕੀਤੀ।
ਪੀਐਮ ਮੋਦੀ ਨੇ ਕੀਤਾ ਪੋਸਟ
ਪੀਐਮ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਅਤੇ ਲਿਖਿਆ ਕਿ ਡਾਕਟਰ ਬਿਬੇਕ ਦੇਬਰਾਏ ਜੀ ਇੱਕ ਸ਼ਾਨਦਾਰ ਵਿਦਵਾਨ ਸਨ। ਉਹ ਅਰਥ ਸ਼ਾਸਤਰ, ਇਤਿਹਾਸ, ਸੱਭਿਆਚਾਰ, ਰਾਜਨੀਤੀ, ਅਧਿਆਤਮਿਕਤਾ ਅਤੇ ਹੋਰ ਵਿਭਿੰਨ ਖੇਤਰਾਂ ਵਿੱਚ ਚੰਗੀ ਤਰ੍ਹਾਂ ਜਾਣੂ ਸੀ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਭਾਰਤ ਦੇ ਬੌਧਿਕ ਦ੍ਰਿਸ਼ 'ਤੇ ਅਮਿੱਟ ਛਾਪ ਛੱਡੀ। ਜਨਤਕ ਨੀਤੀ ਵਿੱਚ ਆਪਣੇ ਯੋਗਦਾਨ ਤੋਂ ਇਲਾਵਾ, ਉਨ੍ਹਾਂ ਨੇ ਸਾਡੇ ਪ੍ਰਾਚੀਨ ਗ੍ਰੰਥਾਂ 'ਤੇ ਕੰਮ ਕਰਨ ਅਤੇ ਉਨ੍ਹਾਂ ਨੌਜਵਾਨਾਂ ਲਈ ਪਹੁੰਚਯੋਗ ਬਣਾਉਣ 'ਚ ਵੀ ਆਨੰਦ ਆਉਂਦਾ ਸੀ ।