ਜਲੰਧਰ ਦੇ ਗੁਜਰਾਲ ਨਗਰ 'ਚ ਦੋ ਮਹੀਨੇ ਪਹਿਲਾਂ ਇਕ ਵਕੀਲ ਦੇ ਘਰ 'ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਸ 'ਚ ਵਕੀਲ ਅਤੇ ਉਸਦੇ ਐਨਆਰਆਈ ਦੋਸਤ ਦੇ ਨਾਮ ਸ਼ਾਮਲ ਹਨ। ਦੋਵਾਂ 'ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜ਼ਮੀਨ ਹੜੱਪਣ ਦਾ ਦੋਸ਼ ਹੈ।
ਦਰਅਸਲ, ਸੇਵਾਮੁਕਤ ਸੈਸ਼ਨ ਜੱਜ ਕਿਸ਼ੋਰ ਕੁਮਾਰ, ਸੇਵਾਮੁਕਤ ਤਹਿਸੀਲਦਾਰ ਮਨੋਹਰ ਲਾਲ ਅਤੇ ਐਨਆਰਆਈ ਬਲਰਾਜ ਪਾਲ ਦੁਸਾਂਝ ਅਤੇ ਉਨ੍ਹਾਂ ਦੇ ਪੁੱਤਰ ਲਤਿੰਦਰ ਸਿੰਘ 'ਤੇ ਫਾਇਰਿੰਗ ਕਰਨ ਦੇ ਦੋਸ਼ ਸਨ। ਜਿਸ ਤੋਂ ਬਾਅਦ ਗੁਰਮੋਹਰ ਸਿੰਘ ਨੇ ਘਰ 'ਤੇ ਗੋਲੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ 'ਚ ਹੁਣ ਥਾਣਾ ਐੱਨਆਰਆਈ ਦੀ ਪੁਲਸ ਨੇ ਉਕਤ ਪਰਿਵਾਰ ਦੀ ਸ਼ਿਕਾਇਤ 'ਤੇ FIR ਦਰਜ ਕੀਤੀ ਹੈ |
ਪਟਿਆਲਾ NRI ਵਿਭਾਗ ਨੂੰ ਸੌਂਪੀ ਗਈ ਜਾਂਚ
ਦੱਸਿਆ ਜਾ ਰਿਹਾ ਹੈ ਕਿ NRI ਮਹਿਲਾ ਬਲਰਾਜ ਪਾਲ ਦੁਸਾਂਝ ਨੇ NRI ਵਿੰਗ ਪੰਜਾਬ 'ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਮ੍ਰਿਤਕ ਪਤੀ ਰਘੁਬੀਰ ਸਿੰਘ ਦੁਸਾਂਝ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਲੰਧਰ ਦੇ ਪਿੰਡ ਪ੍ਰਤਾਪਪੁਰਾ 'ਚ ਸਥਿਤ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੇਸ ਵਿੱਚ ਉਸ ਦਾ ਜਵਾਈ ਅਤੇ ਉਸ ਦਾ ਵਕੀਲ ਦੋਸਤ ਸ਼ਾਮਲ ਹਨ। ਇਸ ਮਾਮਲੇ ਨੂੰ ਲੈ ਕੇ ਐਨਆਰਆਈ ਵਿੰਗ ਨੇ ਮਾਮਲੇ ਦੀ ਜਾਂਚ ਐਨਆਰਆਈ ਵਿਭਾਗ ਪਟਿਆਲਾ ਦੇ ਡੀਐਸਪੀ ਨੂੰ ਸੌਂਪੀ ਸੀ। ਐਨਆਰਆਈ ਵਿੰਗ ਪਟਿਆਲਾ ਦੇ ਡੀਐਸਪੀ ਵੱਲੋਂ ਕੀਤੀ ਪੜਤਾਲ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਸਾਢੇ ਤਿੰਨ ਏਕੜ ਜ਼ਮੀਨ ਦੇ ਸੌਦੇ ਲਈ ਪੇਸ਼ ਕੀਤੇ ਗਏ ਦਸਤਾਵੇਜ਼ ਪੂਰੀ ਤਰ੍ਹਾਂ ਫਰਜ਼ੀ ਸਨ।
ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ
ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਸੌਦੇ ਦੇ ਉਕਤ ਦਸਤਾਵੇਜ਼ 'ਤੇ ਵਕੀਲ ਦੇ ਡਰਾਈਵਰ ਤੇ ਸਹਾਇਕ ਸਰਬਜੀਤ ਸਿੰਘ ਦੇ ਦਸਤਖਤ ਗਵਾਹ ਵਜੋਂ ਲਏ ਗਏ ਸਨ। ਇਸ ਮਾਮਲੇ ਦੌਰਾਨ ਸਹਾਇਕ ਸਰਬਜੀਤ ਸਿੰਘ ਨੇ ਪੁਲੀਸ ਜਾਂਚ ਵਿੱਚ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦੇ ਸਾਹਮਣੇ ਨਾ ਤਾਂ ਸੌਦਾ ਹੋਇਆ ਅਤੇ ਨਾ ਹੀ ਪੈਸੇ ਦਾ ਲੈਣ-ਦੇਣ ਹੋਇਆ। ਉਸ ਨੇ ਰਘੁਬੀਰ ਦੁਸਾਂਝ ਨੂੰ ਵੀ ਨਹੀਂ ਦੇਖਿਆ। ਉਸ ਦੇ ਦਸਤਖਤ ਬਾਅਦ 'ਚ ਕਰਵਾਏ ਗਏ ਸਨ| NRI ਥਾਣੇ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਜਵਾਈ ਅਤੇ ਉਸ ਦੇ ਦੋਸਤ ਵਕੀਲ ਖ਼ਿਲਾਫ਼ ਧਾਰਾ 420, 423, 465, 467, 468, 471, 120ਬੀ ਆਦਿ ਤਹਿਤ ਕੇਸ ਦਰਜ ਕਰ ਲਿਆ ਹੈ।