ਖ਼ਬਰਿਸਤਾਨ ਨੈੱਟਵਰਕ: ਜਲੰਧਰ ਦਿਹਾਤੀ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ| ਪੁਲਸ ਨੇ ਪਿਛਲੇ ਚਾਰ ਮਹੀਨਿਆਂ 'ਚ ਗੁੰਮ ਹੋਏ 110 ਮੋਬਾਈਲ ਫੋਨਾਂ ਨੂੰ ਟ੍ਰੇਸ ਕਰ ਉਨ੍ਹਾਂ ਦੇ ਅਸਲ ਮਾਲਕ ਤਕ ਪਹੁੰਚਾਇਆ ਹੈ| ਲੋਕਾਂ ਨੇ ਕਿਹਾ ਸਾਨੂੰ ਉਮੀਦ ਨਹੀਂ ਸੀ ਕਿ ਸਾਨੂੰ ਸਾਡਾ ਮੋਬਾਇਲ ਫੋਨ ਵਾਪਸ ਮਿਲੇਗਾ, ਪਰ ਪੁਲਿਸ ਨੇ ਇੱਕ ਵਾਰ ਫਿਰ ਸਾਡੇ ਅੰਦਰ ਵਿਸ਼ਵਾਸ ਜਗਾਇਆ ਹੈ|
ਜਲੰਧਰ ਐਸਐਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਕਈ ਮੋਬਾਈਲ ਗਵਾਚਣ ਦੀਆਂ ਸ਼ਿਕਾਇਤਾਂ ਆਈਆਂ ਸਨ। ਜਿਨਾਂ ਨੂੰ ਟੈਕਨੀਕਲ ਵਿੰਗ ਦੀ ਮੱਦਦ ਨਾਲ ਅੱਜ ਇਨ੍ਹਾਂ ਸ਼ਿਕਾਇਤਾਂ ਨੂੰ ਹੱਲ ਕਰਦੇ ਹੋਏ ਤਕਰੀਬਨ 110 ਮੋਬਾਈਲ ਇਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਗਏ। ਉਹਨਾਂ ਦੱਸਿਆ ਕਿ ਇਹ ਮੋਬਾਈਲ ਨੇ ਜੋ ਇਹਨਾਂ ਦੇ ਮਾਲਕਾਂ ਤੋਂ ਗੁਮ ਹੋ ਗਏ ਨੇ ਜਾਂ ਫਿਰ ਕਿਸੇ ਜਗ੍ਹਾ ਦੇ ਉੱਪਰ ਡਿੱਗ ਗਏ ਸਨ। ਉਹਨਾਂ ਕਿਹਾ ਕਿ ਇਹਨਾਂ ਸਾਰੇ ਮੋਬਾਇਲਾਂ ਨੂੰ ਟਰੇਸ ਕਰ ਇਹਨਾਂ ਦੇ ਅਸਲ ਮਾਲਕਾਂ ਤੱਕ ਪਹੁੰਚਾ ਦਿੱਤਾ ਗਿਆ ਹੈ।
ਐਸਐਸਪੀ ਦਿਹਾਤੀ ਵਿਰਕ ਨੇ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਦੇ ਮੋਬਾਈਲ ਜੇਕਰ ਚੋਰੀ ਹੁੰਦੇ ਨੇ ਜਾਂ ਫਿਰ ਡਿੱਗ ਜਾਂਦੇ ਨੇ ਤਾਂ ਉਹ ਸਬ ਤੋਂ ਪਹਿਲਾਂ ਸ਼ਿਕਾਇਤ ਜਰੂਰ ਦਰਜ ਕਰਵਾਉਣ ਤਾਂ ਕਿ ਉਹਨਾਂ ਦੇ ਮੋਬਾਈਲ ਦੀ ਵਰਤੋਂ ਗਲਤ ਕੰਮਾਂ ਦੇ ਵਿੱਚ ਹੁੰਦੀ ਹੈ ਤਾਂ ਉਹ ਇਸ ਚੀਜ਼ ਤੋਂ ਬਚ ਸਕਣ। ਉਨ੍ਹਾਂ ਨੇ ਕਿਹਾ ਕਿ ਮੋਬਾਇਲਾਂ 'ਚ ਸਾਡਾ ਕਈ ਤਰ੍ਹਾਂ ਦਾ ਡਿਜੀਟਲ ਡਾਟਾ ਹੁੰਦਾ ਹੈ| ਕਈ ਪਰਸਨਲ ਫੋਟੋਆਂ ,ਵੀਡੀਓਜ਼ ਹੁੰਦੀਆਂ, ਜਿਨ੍ਹਾਂ ਦੇ ਦੁਰਵਰਤੋਂ ਹੋਣ ਦਾ ਖਤਰਾ ਰਹਿੰਦਾ ਹੈ| ਉਨ੍ਹਾਂ ਨੇ ਕਿਹਾ ਜਦੋਂ ਅਸੀਂ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਦੇ ਹਾਂ ਤਾਂ ਲੋਕਾਂ ਦਾ ਪੁਲਸ ਪ੍ਰਤੀ ਵਿਸ਼ਵਾਸ ਹੋਰ ਵੀ ਮਜਬੂਤ ਹੁੰਦਾ ਹੈ|