ਦੇਸ਼ 'ਚ ਰੇਲ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਰ ਬਿਹਾਰ 'ਚ ਅਜਿਹਾ ਰੇਲ ਹਾਦਸਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦਰਅਸਲ, ਬਿਹਾਰ ਦੇ ਗਯਾ ਵਿੱਚ ਇੱਕ ਟਰੇਨ ਦਾ ਇੰਜਣ ਟ੍ਰੈਕ ਛੱਡ ਕੇ ਖੇਤਾਂ ਵਿੱਚ ਦੌੜਨ ਲੱਗਾ। ਜਿਸ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸ਼ੁੱਕਰਵਾਰ ਦੀ ਹੈ ਘਟਨਾ
ਦੱਸਿਆ ਜਾ ਰਿਹਾ ਹੈ ਕਿ ਗਯਾ ਦੇ ਵਜ਼ੀਰਗੰਜ ਅਤੇ ਕੋਲਹਨ ਹਾਟ ਸਟੇਸ਼ਨ ਦੇ ਵਿਚਕਾਰ ਟ੍ਰੈਕ 'ਤੇ ਇਕ ਲੋਕੋਮੋਟਿਵ ਇੰਜਣ ਪਟਰੀ 'ਤੇ ਚੱਲ ਰਿਹਾ ਸੀ। ਪਰ ਅਚਾਨਕ ਪਿੰਡ ਰਘੂਨਾਥਪੁਰ ਨੇੜੇ ਅਚਾਨਕ ਇੰਜਣ ਪਟੜੀ ਤੋਂ ਉਤਰ ਗਿਆ ਅਤੇ ਖੇਤਾਂ 'ਚ ਚੱਲਣ ਲੱਗਾ। ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਨਾ ਤਾਂ ਖੇਤਾਂ ਵਿੱਚ ਕੋਈ ਸੀ ਅਤੇ ਨਾ ਹੀ ਇੰਜਣ ਦੇ ਨਾਲ ਕੋਈ ਹੋਰ ਡੱਬਾ ਸੀ। ਨਹੀਂ ਤਾਂ ਕੋਈ ਹੋਰ ਵੱਡਾ ਰੇਲ ਹਾਦਸਾ ਵਾਪਰ ਸਕਦਾ ਸੀ।
ਟਰੇਨ ਨੂੰ ਦੇਖਣ ਲਈ ਲੋਕਾਂ ਦੀ ਭੀੜ ਹੋਈ ਇਕੱਠੀ
ਦੱਸਿਆ ਜਾ ਰਿਹਾ ਹੈ ਕਿ ਟਰੇਨ ਦਾ ਇੰਜਣ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ। ਜਿਸ ਕਾਰਨ ਇੰਜਣ ਪਟੜੀ ਤੋਂ ਉਤਰ ਕੇ ਖੇਤਾਂ ਵਿੱਚ ਦੌੜਨ ਲੱਗਾ। ਖੇਤਾਂ 'ਚ ਇੰਜਣ ਚਲਦਾ ਦੇਖ ਕੇ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ। ਖੇਤਾਂ ਵਿੱਚ ਚੱਲਦਾ ਇੰਜਣ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਕੁਝ ਲੋਕ ਇਸ ਨੂੰ ਆਪਣੇ ਫੋਨ 'ਤੇ ਕੈਦ ਕਰ ਰਹੇ ਸਨ।
ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਇੰਜਣ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਰ ਰੇਲਵੇ ਅਧਿਕਾਰੀਆਂ ਨੂੰ ਇੰਜਣ ਨੂੰ ਖੇਤ ਤੋਂ ਪਟੜੀ ’ਤੇ ਲਿਆਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਪਰ ਇੰਜਣ ਨਹੀਂ ਚੱਲਿਆ। ਹੁਣ ਲੋਕ ਇਸ ਨੂੰ ਰੇਲਵੇ ਦੀ ਲਾਪਰਵਾਹੀ ਦੱਸ ਰਹੇ ਹਨ।