ਜਲੰਧਰ ਦੇ ਆਦਮਪੁਰ ਏਅਰਪੋਰਟ 'ਤੇ ਸਟਾਰ ਏਅਰਲਾਈਨਜ਼ ਦੀ ਫਲਾਈਟ ਨੰਬਰ S5 (234) ਨੂੰ ਬੰਬ ਮਿਲਣ ਦੀ ਖਬਰ ਨਾਲ ਹੜਕੰਪ ਮਚ ਗਿਆ। ਬੀਤੀ ਸ਼ਾਮ ਸਟਾਰ ਏਅਰਲਾਈਨਜ਼ 'ਚ ਚਾਰ ਉਡਾਣਾਂ 'ਚ ਬੰਬ ਹੋਣ ਦੀ ਸੂਚਨਾ ਮਿਲੀ। ਜਿਸ 'ਚ ਇੱਕ ਆਦਮਪੁਰ ਹਿੰਡਨ ਦੀ ਇੱਕ ਫਲਾਈਟ ਵੀ ਸ਼ਾਮਲ ਸੀ । ਹਾਲਾਂਕਿ ਜਦੋਂ ਆਦਮਪੁਰ 'ਚ ਫਲਾਈਟ ਦੀ ਜਾਂਚ ਕੀਤੀ ਗਈ ਤਾਂਸਾਰੀਆਂ ਸੂਚਨਾਵਾਂ ਅਫ਼ਵਾਹ ਨਿਕਲੀਆਂ|
ਜਹਾਜ਼ 'ਚ 53 ਯਾਤਰੀ ਸਨ ਸਵਾਰ
ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਉਡਾਣਾਂ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਇਨ੍ਹਾਂ ਵਿੱਚੋਂ ਇੱਕ ਰਾਜਸਥਾਨ ਦਾ ਕਿਸ਼ਨਗੜ੍ਹ ਹਵਾਈ ਅੱਡਾ ਅਤੇ ਦੂਜਾ ਜਲੰਧਰ ਦਾ ਆਦਮਪੁਰ ਹਵਾਈ ਅੱਡਾ ਸੀ। ਦੱਸ ਦਈਏ ਕਿ ਫਲਾਈਟ 'ਚ ਕਰੀਬ 53 ਯਾਤਰੀ ਸਵਾਰ ਸਨ ਅਤੇ ਉਸੇ ਫਲਾਈਟ ਤੋਂ 59 ਯਾਤਰੀ ਹਿੰਡਨ ਵਾਪਸ ਪਰਤੇ ਸਨ।
ਇੱਕ ਹੀ ਦਿਨ 'ਚ ਇੰਡੀਗੋ, ਏਅਰ ਇੰਡੀਆ ਅਤੇ ਅਕਾਸਾ ਦੀਆਂ ਫਲਾਈਟਾਂ ਨੂੰ ਮਿਲੀ ਧਮਕੀ
ਜ਼ਿਕਰਯੋਗ ਹੈ ਕਿ ਇੱਕ ਹੀ ਦਿਨ ਵਿੱਚ ਇੰਡੀਗੋ, ਏਅਰ ਇੰਡੀਆ ਅਤੇ ਅਕਾਸਾ ਸਮੇਤ ਕਰੀਬ 15 ਜਹਾਜ਼ਾਂ ਨੂੰ ਧਮਕੀਆਂ ਮਿਲੀਆਂ ਹਨ। ਇਹ ਧਮਕੀਆਂ ਮਿਲਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸ਼ਨੀਵਾਰ ਨੂੰ ਵੱਖ-ਵੱਖ ਉਡਾਣਾਂ 'ਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਹਵਾਬਾਜ਼ੀ ਖੇਤਰ 'ਚ ਹੜਕੰਪ ਮਚ ਗਿਆ। ਇਨ੍ਹਾਂ ਵਿੱਚੋਂ 5 ਉਡਾਣਾਂ ਇੰਡੀਗੋ ਦੀਆਂ, 5 ਉਡਾਣਾਂ ਅਕਾਸਾ ਏਅਰਲਾਈਨਜ਼ ਦੀਆਂ ਅਤੇ 5 ਉਡਾਣਾਂ ਏਅਰ ਇੰਡੀਆ ਦੀਆਂ ਹਨ। ਹੁਣ ਫਲਾਈਟ 'ਚ ਬੰਬ ਹੋਣ ਦੀ ਖਬਰ ਨਾਲ ਚੰਡੀਗੜ੍ਹ ਏਅਰਪੋਰਟ 'ਤੇ ਹਲਚਲ ਮਚ ਗਈ ਹੈ।
22 ਫਲਾਈਟਾਂ ਨੂੰ ਧਮਕੀਆਂ ਮਿਲ ਚੁੱਕੀਆਂ
ਪਿਛਲੇ 6 ਦਿਨਾਂ 'ਚ ਭਾਰਤੀ ਜਹਾਜ਼ਾਂ 'ਚ ਬੰਬ ਦੀ ਧਮਕੀ ਦੀ ਇਹ 22ਵੀਂ ਘਟਨਾ ਹੈ। 14 ਤਰੀਕ ਨੂੰ ਤਿੰਨ ਅੰਤਰਰਾਸ਼ਟਰੀ ਉਡਾਣਾਂ ਨੂੰ ਧਮਕੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਏਅਰ ਇੰਡੀਆ ਅਤੇ ਦੋ ਇੰਡੀਗੋ ਦੀ ਸੀ। 15 ਅਕਤੂਬਰ ਨੂੰ 7 ਫਲਾਈਟਾਂ ਨੂੰ ਬੰਬ ਦੀ ਧਮਕੀ ਮਿਲੀ ਸੀ।