ਭਾਰਤ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ| ਭਾਰਤ ਨੇ ਦੁਬਈ 'ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਮੈਚ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ, ਟੀਮ ਇੰਡੀਆ ਨੇ 12 ਸਾਲਾਂ ਬਾਅਦ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਮੈਚ ਵਿੱਚ ਟਾਸ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 251 ਰਨ ਬਣਾਈਆਂ। ਟੀਮ ਇੰਡੀਆ ਨੇ 49 ਓਵਰਾਂ ਵਿੱਚ 254 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ 83 ਗੇਂਦਾਂ 'ਚ 7 ਚੌਕੇ ਅਤੇ 3 ਛੱਕੇ ਮਾਰ ਕੇ 76 ਰਨ ਦੀ ਪਾਰੀ ਖੇਡੀ।
CM ਮਾਨ ਨੇ ਦਿੱਤੀਆਂ ਮੁਬਾਰਕਾਂ
CM ਭਗਵੰਤ ਮਾਨ ਨੇ ਟਵਿਟਰ ਤੇ ਪੋਸਟ ਕਰ ਭਾਰਤੀ ਟੀਮ ਨੂੰ ਵਧਾਈ ਦਿੱਤੀ| ਉਨ੍ਹਾਂ ਨੇ ਲਿਖਿਆ ਕਿ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫ਼ੀ 2025 ਦਾ ਫਾਈਨਲ ਮੈਚ ਜਿੱਤ ਲਿਆ ਹੈ। ਮੈਚ ਦੌਰਾਨ ਰੋਹਿਤ ਸ਼ਰਮਾ, ਸੁਰੇਸ਼ ਅਈਯਰ ਅਤੇ ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਪੂਰੇ ਦੇਸ਼ ਦਾ ਮਾਣ ਹੋ।
ਭਾਰਤ ਦੀ ਜਿੱਤ ਦਾ ਜਲੰਧਰ 'ਚ ਜਸ਼ਨ...
ਜਲੰਧਰ 'ਚ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਹਰ ਜਗ੍ਹਾ ਤਿਉਹਾਰ ਵਰਗ ਮਾਹੌਲ ਬਣਿਆ। ਪੂਰੇ ਭਾਰਤ 'ਚ ਟੀਮ ਇੰਡੀਆ ਦੀ ਖੁਸ਼ੀ 'ਚ ਜਸ਼ਨ ਮਨਾਇਆ ਜਾ ਰਿਹਾ ਹੈ|
ਭਾਰਤ ਨੇ 4 ਕੈਚ ਕੀਤੇ ਮਿਸ
ਚਿਨ ਰਵਿੰਦਰ ਨੇ 2 ਓਵਰਾਂ ਵਿੱਚ 3 ਜਾਨਾਂ ਦਿੱਤੀਆਂ। ਕੁਲਦੀਪ ਨੇ ਉਸਨੂੰ ਆਪਣੀ ਪਹਿਲੀ ਗੇਂਦ 'ਤੇ ਬੋਲਡ ਕਰ ਦਿੱਤਾ। ਗਲੇਨ ਫਿਲਿਪਸ ਨੇ ਹਵਾ ਵਿੱਚ ਛਾਲ ਮਾਰੀ ਅਤੇ ਗਿੱਲ ਨੂੰ ਕੈਚ ਕਰ ਲਿਆ। ਰੋਹਿਤ ਨੇ ਮਿਸ਼ੇਲ ਦਾ ਕੈਚ ਛੱਡ ਦਿੱਤਾ। ਰਵਿੰਦਰ ਜਡੇਜਾ ਰਨ ਆਊਟ ਦਾ ਮੌਕਾ ਗੁਆ ਬੈਠਾ। ਭਾਰਤ ਨੇ 4 ਕੈਚ ਛੱਡੇ ਜਦੋਂ ਕਿ ਕੀਵੀ ਟੀਮ ਨੇ 2 ਕੈਚ ਛੱਡੇ।