ਲੁਧਿਆਣਾ ਤੋਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਰਕਾਰ ਤੁਹਾਡੇ ਦੁਆਰ ਸਕੀਮ ਦਾ ਉਦਘਾਟਨ ਕੀਤਾ।
ਘਰ ਬੈਠੇ ਮਿਲਣਗੀਆਂ 43 ਸੇਵਾਵਾਂ
ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਹੁਣ ਸੇਵਾ ਕੇਂਦਰਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਪਵੇਗੀ।ਪੰਜਾਬ ਵਿੱਚ ਡੋਰ ਸਟੈਪ ਡਿਲੀਵਰੀ ਰਾਹੀਂ ਲੋਕਾਂ ਨੂੰ 43 ਸੇਵਾਵਾਂ ਘਰ ਬੈਠੇ ਹੀ ਦਿੱਤੀਆਂ ਜਾਣਗੀਆਂ।
ਸਕੀਮ ਦਾ ਲਾਭ ਲੈਣ ਲਈ ਡਾਇਲ ਕਰੋ 1076
ਇਸ ਸਕੀਮ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ, ਜਿਸ ਉਤੇ ਅਪੁਆਇੰਟਮੈਂਟ ਬੁੱਕ ਕਰਵਾ ਕੇ ਲੋਕ ਘਰ ਬੈਠੇ ਹੀ ਜਨਮ, ਮੌਤ ਸਰਟੀਫਿਕੇਟ ਤੇ ਇਨਕਮ ਸਬੰਧੀ ਸਰਟੀਫਿਕੇਟ ਬਣਾ ਸਕਦੇ ਹਨ। ਇਸ ਸਹੂਲਤ ਲਈ 120 ਰਪੁਏ ਦੀ ਮਾਮੂਲੀ ਫੀਸ ਲਈ ਜਾਵੇਗੀ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕਨਵੀਨਰ ਨੇ ਸਰਕਾਰ ਤੁਹਡੇ ਦੁਆਰ ਸਕੀਮ ਲਾਂਚ ਕਰਦਿਆਂ ਹਰੀ ਝੰਡੀ ਦਿਖਾ ਕੇ ਮੋਟਰਸਾਈਕਲਾਂ ਉਤੇ ਸਹਾਇਕਾਂ ਨੂੰ ਰਵਾਨਾ ਕੀਤਾ, ਜੋ ਘਰਾਂ ਵਿਚ ਜਾ ਕੇ ਲੋਕਾਂ ਦੀ ਲੋੜ ਮੁਤਾਬਕ ਸੇਵਾਵਾਂ ਦੇਣਗੇ।