ਪਾਸਟਰ ਬਰਜਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰਵਾਉਣ ਤੋਂ ਬਾਅਦ 12 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪਰ ਹੁਣ ਇਸ ਬੰਦ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਈਸਾਈ ਭਾਈਚਾਰੇ ਨੇ ਹੁਣ 26 ਮਾਰਚ ਨੂੰ ਬੰਦ ਦਾ ਸੱਦਾ ਦਿੱਤਾ ਹੈ। ਇਸ ਪਿੱਛੇ ਉਨ੍ਹਾਂ ਨੇ ਇਹ ਕਾਰਨ ਦਿੱਤਾ ਕਿ ਅਸੀਂ ਇਹ ਫੈਸਲਾ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਪਾਸਟਰ ਬਰਜਿੰਦਰ ਸਿੰਘ ਜਲੰਧਰ ਦੇ ਤਾਜਪੁਰ ਪਿੰਡ ਵਿੱਚ ਈਸਾਈ ਸਤਿਸੰਗ ਕਰਵਾਉਂਦੇ ਹਨ। ਉਸਦੇ ਮਾਪਿਆਂ ਨੇ ਸਾਲ 2017 ਵਿੱਚ ਇਸ ਸਤਿਸੰਗ ਵਿੱਚ ਜਾਣਾ ਸ਼ੁਰੂ ਕੀਤਾ ਸੀ। ਜਿੱਥੋਂ ਉਸਨੇ ਮੇਰਾ ਨੰਬਰ ਲੈ ਲਿਆ ਅਤੇ ਮੇਰੇ ਨਾਲ ਗਲਤ ਗੱਲਾਂ ਕਰਨੀਆਂ ਸ਼ਰੂ ਕਰ ਦਿੱਤੀਆਂ । ਮੈਨੂੰ ਅਜਿਹੇ ਮੈਸੇਜ਼ਸ ਤੋਂ ਡਰ ਲੱਗਣ ਲੱਗ ਪਿਆ। ਉਹ ਆਪਣੇ ਮਾਪਿਆਂ ਨੂੰ ਇਨ੍ਹਾਂ ਗਤੀਵਿਧੀਆਂ ਬਾਰੇ ਦੱਸਣ ਤੋਂ ਬਹੁਤ ਡਰਦੀ ਸੀ, ਪਰ ਉਹ ਫ਼ੋਨ 'ਤੇ ਅਸ਼ਲੀਲ ਗੱਲਾਂ ਕਰਦਾ ਰਿਹਾ।
ਪੀੜਤ ਔਰਤ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ 2022 ਵਿੱਚ, ਉਸਨੇ ਮੈਨੂੰ ਐਤਵਾਰ ਨੂੰ ਚਰਚ ਦੇ ਕੈਬਿਨ ਵਿੱਚ ਇਕੱਲਾ ਬਿਠਾਉਣਾ ਸ਼ੁਰੂ ਕਰ ਦਿੱਤਾ। ਜਦੋਂ ਵੀ ਕੈਬਿਨ ਵਿੱਚ ਇਕੱਲੀ ਹੁੰਦੀ ਸੀ, ਉਹ ਕੈਬਿਨ ਵਿੱਚ ਆ ਜਾਂਦਾ ਸੀ ਅਤੇ ਉਸਨੂੰ ਗਲਤ ਢੰਗ ਨਾਲ ਛੂਹਦਾ ਸੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਡਰ ਗਈ ਸੀ । ਉਸਨੇ ਡਰ ਜ਼ਾਹਰ ਕੀਤਾ ਕਿ ਉਹ ਸਾਨੂੰ ਮਾਰ ਦੇਵੇਗਾ। ਜੇਕਰ ਉਸ ਨੂੰ ਅਤੇ ਉਸਦੇ ਮਾਤਾ-ਪਿਤਾ, ਪਤੀ ਅਤੇ ਭਰਾ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ, ਤਾਂ ਬਰਜਿੰਦਰ ਸਿੰਘ ਅਤੇ ਅਵਤਾਰ ਸਿੰਘ ਇਸਦੇ ਜ਼ਿੰਮੇਵਾਰ ਹੋਣਗੇ।
ਮੈਨੂੰ ਫਸਾਇਆ ਜਾ ਰਿਹੈ
ਪਾਸਟਰ ਬਜਿੰਦਰ ਨੇ ਕਿਹਾ ਕਿ ਔਰਤ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਇੱਕ ਮਨਘੜਤ ਕਹਾਣੀ ਬਣਾਈ ਗਈ ਹੈ। ਕਾਲਜ ਦੇ ਪਿੱਛੇ ਜਾਣ ਬਾਰੇ, ਇਹ ਜ਼ਰੂਰ ਕਿਸੇ ਕੈਮਰੇ ਵਿੱਚ ਰਿਕਾਰਡ ਹੋਇਆ ਹੋਵੇਗਾ। ਸਾਰੀ ਚਰਚ ਵਿੱਚ ਹਰ ਕੋਈ ਜਾਣਦਾ ਸੀ ਕਿ ਉਸਨੂੰ ਇੱਕ ਦੁਸ਼ਟ ਆਤਮਾ ਨਾਲ ਸਮੱਸਿਆ ਸੀ। ਮੇਰੇ ਖਿਲਾਫ਼ ਪਲੈਨ ਤਿਆਰ ਕੀਤਾ ਜਾ ਰਿਹਾ ਹੈ।