ਖਬਰਿਸਤਾਨ ਨੈੱਟਵਰਕ- ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅੱਜ ਬੈਟਿੰਗ ਐਪ ਮਾਮਲੇ ਵਿੱਚ ਈਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫ਼ਤਰ ਪਹੁੰਚੇ। ਉਨ੍ਹਾਂ ਨਾਲ ਸੱਟੇਬਾਜ਼ੀ ਐਪ ਅਤੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਸਵੇਰੇ ਤੋਂ ਸ਼ੁਰੂ ਹੋਈ ਪੁੱਛਗਿੱਛ ਹਾਲੇ ਵੀ ਜਾਰੀ ਹੈ ਅਤੇ ਯੁਵਰਾਜ ਤੋਂ ਐਪ ਨਾਲ ਜੁੜੇ ਲੈਣ-ਦੇਣ ਬਾਰੇ ਸਵਾਲ ਕੀਤੇ ਜਾ ਰਹੇ ਹਨ।
ਰੋਬਿਨ ਉਥੱਪਾ ਨਾਲ 8 ਘੰਟੇ ਦੀ ਪੁੱਛਗਿੱਛ
ਇਸ ਤੋਂ ਪਹਿਲਾਂ ਕ੍ਰਿਕਟਰ ਰੋਬਿਨ ਉਥੱਪਾ ਨਾਲ ਵੀ ਈ.ਡੀ. ਨੇ ਲਗਭਗ 8 ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਉਥੱਪਾ ਨੂੰ ਸੋਮਵਾਰ ਨੂੰ ਈ.ਡੀ. ਹੈੱਡਕੁਆਰਟਰ ਬੁਲਾਇਆ ਗਿਆ ਸੀ। ਉਹ ਸਵੇਰੇ 11 ਵਜੇ ਪਹੁੰਚੇ ਸਨ ਅਤੇ ਸ਼ਾਮ ਦੇਰ ਨਾਲ ਹੀ ਬਾਹਰ ਨਿਕਲੇ। ਇਸ ਮਾਮਲੇ ਵਿੱਚ ਕ੍ਰਿਕਟਰ ਸੁਰੇਸ਼ ਰੈਨਾ, ਸ਼ਿਖਰ ਧਵਨ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ।