ਖ਼ਬਰਿਸਤਾਨ ਨੈਟਵਰਕ: ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਹਰ ਦਿਨ ਕਈ ਬਿਆਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਵਾਰ ਵੀ ਟਰੰਪ ਦੇ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ 23 ਦੇਸ਼ਾਂ ਨੂੰ ਡਰੱਗ ਤਸਕਰੀ ਤੇ ਗੈਰ-ਕਾਨੂੰਨੀ ਡਰੱਗ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ। ਇਨ੍ਹਾਂ ਦੇਸ਼ਾਂ ਵਿਚ ਭਾਰਤ ਸਮੇਤ ਪਾਕਿਸਤਾਨ, ਅਫਗਾਨਿਸਤਾਨ, ਚੀਨ, ਕੋਲੰਬੀਆ, ਬੋਲੀਵੀਆ ਤੇ ਵੇਂਜੁਏਲਾ ਵਰਗੇ ਕਈ ਹੋਰ ਦੇਸ਼ ਸ਼ਾਮਲ ਹਨ।
ਟਰੰਪ ਨੇ ਸੋਮਵਾਰ ਨੂੰ ਅਮਰੀਕੀ ਸੰਸਦ ਨੂੰ ਸੌਂਪੀ ਗਈ ਪ੍ਰੈਜ਼ੀਡੈਂਸ਼ੀਅਲ ਡਿਟਰਮਿਨੇਸ਼ਨ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਦੇਸ਼ਾਂ ਵਿਚ ਗੈਰ-ਕਾਨੂੰਨੀ ਨਸ਼ਾ ਤਸਕਰੀ ਤੇ ਨਸ਼ਾ ਬਣਾਉਣ ਵਾਲੇ ਹਨ ਜੋ ਕਿ ਅਮਰੀਕਾ ਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਹਨ।
ਫੇਂਟੇਨਾਇਲ ਪੈਦਾ ਕਰ ਰਿਹਾ ਹੈ ਨੈਸ਼ਨਲ ਐਮਰਜੈਂਸੀ ਵਰਗੇ ਹਾਲਾਤ
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਫੇਂਟੇਨਾਇਲ ਵਰਗੇ ਖਤਰਨਾਕ ਨਸ਼ੀਲੇ ਪਦਾਰਥ ਅਮਰੀਕਾ ਵਿਚ ਨੈਸ਼ਨਲ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਇਹ ਲੋਕਾਂ ਦੀ ਸਿਹਤ ਦੇ ਸੰਕਟ ਦਾ ਕਾਰਨ ਬਣ ਰਿਹਾ ਹੈ ਤੇ 18 ਤੋਂ 44 ਸਾਲ ਦੇ ਅਮਰੀਕੀਆਂ ਦੀ ਮੌਤ ਦੀ ਮੁੱਖ ਵਜ੍ਹਾ ਹੀ ਇਹ ਹੈ। ਟਰੰਪ ਨੇ ਕਿਹਾ ਕਿ ਚੀਨ ਫੇਂਟੇਨਾਈਲ ਵਰਗੇ ਖਤਰਨਾਕ ਡਰੱਗ ਬਣਾਉਣ ਵਾਲੇ ਕੈਮੀਕਲ ਦਾ ਸਭ ਤੋ ਵੱਡਾ ਸਰੋਤ ਹੈ। ਇਸ ਦੇ ਨਾਲ ਹੀ ਉਹ ਮੇਥਾਮਫੇਟਾਮਾਈਨ ਵਰਗੇ ਹੋਰ ਨਸ਼ੀਲੇ ਪਦਾਰਥਾਂ ਨੂੰ ਵੀ ਪਹਿਲ ਦੇ ਰਿਹਾ ਹੈ। ਟਰੰਪ ਨੇ ਇਨ੍ਹਾਂ ਉੱਤੇ ਰੋਕ ਲਗਾਉਣ ਅਤੇ ਤਸਕਰਾਂ ‘ਤੇ ਕਾਰਵਾਈ ਕਰਨ ਲਈ ਵੀ ਕਿਹਾ।
ਅਫਗਾਨਿਸਤਾਨ 'ਤੇ ਵੀ ਲਗਾਏ ਗੰਭੀਰ ਦੋਸ਼
ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਅਫਗਾਨਿਸਤਾਨ, ਬੋਲੀਵੀਆ, ਮਿਆਂਮਾਰ, ਕੋਲੰਬੀਆ ਤੇ ਵੇਂਜੁਏਲਾ ਵਰਗੇ ਦੇਸ਼ਾਂ ਤੋਂ ਡਰੱਗ ਕੰਟਰੋਲ ਕਰਨ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਟਰੰਪ ਨੇ ਚੀਨ ਅਤੇ ਬਾਕੀ ਦੇਸ਼ਾਂ ਦੇ ਨਾਲ- ਨਾਲ ਅਫਗਾਨਿਸਤਾਨ ‘ਤੇ ਵੀ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਗੈਰ-ਕਾਨੂੰਨੀ ਡਰੱਗ ‘ਤੇ ਰੋਕ ਦਾ ਐਲਾਨ ਕੀਤਾ ਸੀ ਪਰ ਡਰੱਗ ਦਾ ਭੰਡਾਰ ਤੇ ਮੇਥਾਮਟੇਫਾਮਾਈਨ ਦਾ ਪ੍ਰੋਡਕਸ਼ਨ ਅਜੇ ਵੀ ਨਹੀਂ ਰੁਕੀ ਹੈ। ਟਰੰਪ ਨੇ ਕਿਹਾ ਹੈ ਕਿ ਇਸ ਨਾਲ ਹੋਣ ਵਾਲੀ ਕਮਾਈ ਤੋਂ ਇੰਟਰਨੈਸ਼ਨਲ ਕ੍ਰਿਮੀਨਲ ਗੈਂਗਸਟਰਾਂ ਦੀ ਫੰਡਿੰਗ ਹੋ ਰਹੀ ਹੈ।ਅਮਰੀਕੀ ਮੰਤਰਾਲੇ ਨੇ ਇਹ ਵੀ ਪੂਰਨ ਤੌਰ ਤੇ ਸਪੱਸ਼ਟ ਕੀਤਾ ਕਿ ਇਸ ਲਿਸਟ ਵਿਚ ਕਿਸੇ ਦੇਸ਼ ਦਾ ਨਾਂ ਹੋਣ ਦਾ ਮਤਲਬ ਇਹ ਨਹੀਂ ਕਿ ਉਸ ਦੀ ਸਰਕਾਰ ਡਰੱਗ ਖਿਲਾਫ ਕਾਰਵਾਈ ਨਹੀਂ ਕਰ ਰਹੀ।