ਜੇਕਰ ਤੁਸੀਂ ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਦੁਬਈ ਜਾਣ ਬਾਰੇ ਸੋਚ ਰਹੇ ਹੋ, ਤਾਂ ਇਹ ਖਬਰ ਜ਼ਰੂਰ ਪੜ੍ਹੋ। ਕਿਉਂਕਿ ਇਮੀਗ੍ਰੇਸ਼ਨ ਵਿਭਾਗ ਨੇ ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਟੂਰਿਸਟ ਵੀਜ਼ਾ ਲਈ ਸ਼ਰਤਾਂ ਸਖ਼ਤ ਕਰ ਦਿੱਤੀਆਂ ਹਨ।
ਯਾਤਰੀਆਂ ਨੂੰ ਹੁਣ ਟੂਰਿਸਟ ਵੀਜ਼ਾ ਪ੍ਰਾਪਤ ਕਰਨ ਲਈ ਹੋਟਲ ਬੁਕਿੰਗ ਦੇ ਸਬੂਤ , ਨਾਲ ਵਾਪਸੀ ਉਡਾਣ ਦੀਆਂ ਟਿਕਟਾਂ ਦਿਖਾਉਣ ਦੀ ਲੋੜ ਹੋਵੇਗੀ ਹੈ। ਇਹ ਨਿਯਮ 8 ਦਸੰਬਰ ਤੋਂ 14 ਜਨਵਰੀ ਤੱਕ ਲਾਗੂ ਰਹੇਗਾ, ਜਦੋਂ ਦੁਬਈ 'ਚ ਸ਼ਾਪਿੰਗ ਫੈਸਟੀਵਲ ਤੇ ਛੁੱਟੀਆਂ ਦਾ ਮੌਸਮ ਹੁੰਦਾ ਹੈ।
ਜਾਣੋ ਨਵੇਂ ਨਿਯਮ ਦੀਆਂ ਮੁੱਖ ਗੱਲਾਂ
ਦੁਬਈ 'ਚ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਨਾਲ ਰਹਿਣ ਜਾ ਰਹੇ ਹੋ, ਤਾਂ ਉਸਦੇ ਕਿਰਾਏ ਦੇ ਸਮਝੌਤੇ, Emirates ਆਈਡੀ, ਨਿਵਾਸੀ ਵੀਜ਼ਾ ਬਾਰੇ ਜਾਣਕਾਰੀ ਦੇਣੀ ਪਵੇਗੀ। ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਵੀਜ਼ਾ ਸਵੀਕਾਰ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਹੋਟਲ ਵਿੱਚ ਰੁਕਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੋਟਲ ਦੀ ਬੁਕਿੰਗ ਅਤੇ ਇਸ ਦੇ ਦਸਤਾਵੇਜ਼ ਅਤੇ ਰਿਟਰਨ ਟਿਕਟ ਦਾ ਵੇਰਵਾ ਦੇਣਾ ਜ਼ਰੂਰੀ ਹੈ।
ਸੈਲਾਨੀਆਂ ਦੀਆਂ ਮੁਸ਼ਕਲਾਂ ਅਤੇ ਖਰਚੇ ਵਧੇ
ਨਵੇਂ ਨਿਯਮਾਂ ਕਾਰਨ ਜੇਕਰ ਦੋਸਤ ਜਾਂ ਰਿਸ਼ਤੇਦਾਰ ਪੂਰੇ ਦਸਤਾਵੇਜ਼ ਨਹੀਂ ਦਿਖਾ ਸਕੇ ਤਾਂ ਉਨ੍ਹਾਂ ਨੂੰ ਹੋਟਲ 'ਚ ਰੁਕਣ ਲਈ ਮਜ਼ਬੂਰ ਕੀਤਾ ਜਾਵੇਗਾ। ਦੁਬਈ 'ਚ ਇੱਕ ਹੋਟਲ ਦੀ ਕੀਮਤ 20 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ। ਬਹੁਤ ਸਾਰੇ ਲੋਕ ਦਸਤਾਵੇਜ਼ ਇਕੱਠੇ ਕਰਨ ਵਿੱਚ ਅਸਮਰੱਥਾ ਕਾਰਨ ਆਪਣੀ ਯਾਤਰਾ ਰੱਦ ਕਰਨ ਲਈ ਮਜਬੂਰ ਹੋ ਸਕਦੇ ਹਨ।
8 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਦੁਬਈ ਸ਼ਾਪਿੰਗ ਫੈਸਟੀਵਲ
ਦੱਸ ਦੇਈਏ ਕਿ ਦੁਬਈ ਸ਼ਾਪਿੰਗ ਫੈਸਟੀਵਲ 8 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤਿਉਹਾਰ 'ਚ ਵੱਡੀ ਗਿਣਤੀ ਵਿੱਚ ਭਾਰਤੀ ਜਾਂਦੇ ਹਨ ਅਤੇ ਖਰੀਦਦਾਰੀ ਕਰਦੇ ਹਨ। ਪਰ ਹੁਣ ਨਵੇਂ ਨਿਯਮਾਂ ਦੇ ਆਉਣ ਕਾਰਨ ਇਸ ਵਾਰ ਭਾਰਤੀਆਂ ਦੀ ਗਿਣਤੀ ਵਿੱਚ ਕਮੀ ਆ ਸਕਦੀ ਹੈ।
ਸੁਰੱਖਿਆ ਕਾਰਨਾਂ ਕਰਕੇ ਨਿਯਮ ਕੀਤੇ ਸਖ਼ਤ
ਦੁਬਈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਹ ਨਿਯਮ ਲਿਆਏ ਹਨ। ਅਣਅਧਿਕਾਰਤ ਪ੍ਰਵਾਸ ਨੂੰ ਰੋਕਣ ਲਈ ਨਵੇਂ ਨਿਯਮ ਬਣਾਏ ਗਏ ਹਨ। ਹਾਲਾਂਕਿ ਇਸ ਕਾਰਨ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਸੈਲਾਨੀਆਂ ਤੇ ਨਿਵਾਸੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਵੇਗਾ।