ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿਚ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਦਿੱਤੀਆਂ ਦਾ ਰਹੀਆਂ ਧਮਕੀਆਂ 'ਤੇ ਕਾਰਵਾਈ ਨਾ ਕਰਨ 'ਤੇ ਚੋਣ ਕਮਿਸ਼ਨ ਨੇ ਡੀਐੱਸਪੀ ਜਸਬੀਰ ਸਿੰਘ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ 'ਤੇ ਨਵੇਂ ਡੀਐਸਪੀ ਲਈ ਪੰਜਾਬ ਸਰਕਾਰ ਤੋਂ 3 ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਮੰਗਿਆ ਗਿਆ ਹੈ।
ਸੁਖਜਿੰਦਰ ਰੰਧਾਵਾ ਨੇ ਸ਼ਿਕਾਇਤ ਕੀਤੀ ਸੀ
ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਹਰਿਆਣਾ ਦੀ ਕੁਰੂਕਸ਼ੇਤਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਲੋਕਾਂ ਨੂੰ ਵੀਡੀਓ ਕਾਲ ਕਰ ਰਿਹਾ ਹੈ ਅਤੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਧਮਕੀ ਦੇ ਰਿਹਾ ਹੈ। ਦੱਸ ਦੇਈਏ ਕਿ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਡੇਰਾ ਬਾਬਾ ਨਾਨਕ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਹਨ। ਰੰਧਾਵਾ ਨੇ ਕਿਹਾ ਕਿ ਕੀ ਇਹ ਚੋਣ ਕਾਂਗਰਸ ਅਤੇ ਗੈਂਗਸਟਰਾਂ ਵਿਚਕਾਰ ਹੋ ਰਹੀ ਹੈ? ਗੈਂਗਸਟਰ ਜੱਗੂ ਦੀ ਮਾਂ ਲੋਕਾਂ ਨਾਲ ਜੱਗੂ ਦੀ ਗੱਲ ਕਰਵਾਉਂਦੀ ਹੈ ਕਿ ਉਹ ਕਾਂਗਰਸ ਦੇ ਹੱਕ ਵਿਚ ਵੋਟ ਨਾ ਪਾਉਣ, ਨਹੀਂ ਤਾਂ ਮਾਰ ਦਿੱਤਾ ਜਾਵੇਗਾ।
ਚਿੱਠੀ 'ਚ ਕੀ ਲਿਖਿਆ?
ਉਨ੍ਹਾਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੱਲ੍ਹ ਸ਼ਾਮ ਕਰੀਬ 7.30 ਵਜੇ ਪਿੰਡ ਸ਼ਾਹਪੁਰ ਗੁਰਾਇਆ, ਤਹਿਸੀਲ ਡੇਰਾ ਬਾਬਾ ਨਾਨਕ ਵਿਖੇ ਇੱਕ ਘਟਨਾ ਵਾਪਰੀ, ਜਿਸ ਵਿੱਚ ਮੇਰੇ ਇੱਕ ਸਮਰਥਕ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਪਿੰਡ ਵਿੱਚ ਘੁੰਮ ਰਹੀ ਹੈ ਅਤੇ ਉਸ ਨੂੰ ਵੀ ਫੋਨ ਕਰ ਰਹੀ ਹੈ। ਜੱਗੂ ਭਗਵਾਨਪੁਰੀਆ ਦੀ ਮਾਤਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਕਾਫੀ ਸਰਗਰਮ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੀਐਸਪੀ ਡੇਰਾ ਬਾਬਾ ਨਾਨਕ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦੋਂ ਮੈਨੂੰ ਮੇਰੇ ਸਮਰਥਕ ਦਾ ਫੋਨ ਆਇਆ ਤਾਂ ਮੈਂ ਤੁਰੰਤ ਉਸ ਦੇ ਘਰ ਗਿਆ ਜਿੱਥੇ ਗੁਰਦੁਆਰਾ ਸ਼ਾਹ ਗੁਰਾਇਆ ਦੇ ਨਾਲ ਲੱਗਦੀ ਗਲੀ ਵਿੱਚ ਤਿੰਨ ਸ਼ੱਕੀ ਕਾਰਾਂ ਖੜ੍ਹੀਆਂ ਸਨ, ਕਾਰ ਦੇ ਨੰਬਰ ਪੀ.ਬੀ.18 ਜ਼ੈੱਡ 0014, ਸੀ.ਐਚ.01 ਸੀ.ਐਚ.2001, ਪੀ.ਬੀ.10 ਐੱਫ.ਪੀ.0380 ਸਨ। ਜਦੋਂ ਮੈਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਅਤੇ ਐਸਐਸਪੀ ਬਟਾਲਾ ਨੂੰ ਫੋਨ ਕੀਤਾ ਤਾਂ ਡੀਐਸਪੀਨੂੰ ਰਾਤ 8.15 ਵਜੇ ਦੇ ਕਰੀਬ ਪਿੰਡ ਸ਼ਾਹਪੁਰ ਗੁਰਾਇਆ ਭੇਜ ਦਿੱਤਾ ਗਿਆ ਪਰ ਸਿੱਧੇ ਤੌਰ ’ਤੇ ਜਾਣ ਦੀ ਬਜਾਏ ਜਿਥੇ ਕਾਰਾਂ ਖੜੀਆਂ ਸਨ ਤੇ ਜੱਗੂ ਭਗਵਾਨਪੁਰੀਆ ਦੀ ਮਾਂ ਸੀ। ਉਥੇ ਜਾਣ ਦੀ ਬਜਾਏ ਡੀ.ਐਸ.ਪੀ.ਉਥੇ ਆ ਗਏ ਜਿੱਥੇ ਮੈਂ ਬੈਠਾ ਸੀ। ਜਦੋਂ ਮੇਰੇ ਸੁਰੱਖਿਆ ਗਾਰਡ ਨੇ ਮੈਨੂੰ ਦੱਸਿਆ ਕਿ ਉਸ ਨੇ ਪਿੰਡ ਦੇ ਦੂਜੇ ਪਾਸੇ ਜਾਣਾ ਹੈ ਤਾਂ ਉਹ ਉਸ ਜਗ੍ਹਾ 'ਤੇ ਗਏ ਜਿੱਥੇ ਕਾਰਾਂ ਖੜ੍ਹੀਆਂ ਸਨ ਪਰ ਉਹ ਸ਼ੱਕੀ ਕਾਰਾਂ ਦੀ ਜਾਂਚ ਕਰਨ ਦੀ ਬਜਾਏ ਬਾਹਰ ਹੀ ਖੜ੍ਹੇ ਸਨ, ਸ਼ਾਇਦ ਅਗਲੇ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਇਸ ਤੋਂ ਬਾਅਦ ਜਦੋਂ ਮੈਂ ਕਾਰਾਂ ਖੜ੍ਹੀਆਂ ਕਰਨ ਵਾਲੀ ਥਾਂ ਦੇ ਨੇੜੇ ਜਾ ਕੇ ਡੀਐਸਪੀ ਨੂੰ ਪੁੱਛਿਆ ਕਿ ਅਜੇ ਤੱਕ ਕਿਸੇ ਵੀ ਕਾਰ ਦੀ ਚੈਕਿੰਗ ਕਿਉਂ ਨਹੀਂ ਕੀਤੀ ਗਈ ਤਾਂ ਮੈਨੂੰ ਸਿੱਧਾ ਜਵਾਬ ਮਿਲਿਆ ਕਿ ਗੱਡੀਆਂ ਦੀ ਚੈਕਿੰਗ ਕਰਨਾ ਮੇਰਾ ਕੰਮ ਨਹੀਂ ਹੈ।