ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ 'ਤੇ ਦੁਖ ਦਾ ਪਹਾੜ ਟੁੱਟ ਗਿਆ ਹੈ। ਦਰਅਸਲ, ਗੀਤਾ ਜ਼ੈਲਦਾਰ ਦੀ ਮਾਤਾ ਗਿਆਨ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ। ਗੀਤਾ ਜ਼ੈਲਦਾਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਆਪਣੀ ਮਾਤਾ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਗੀਤਾ ਜ਼ੈਲਦਾਰ ਨੇ ਮਾਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਮੇਰੇ ਬੀਬੀ ਗਿਆਨ ਕੌਰ ਜੀ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ।
ਪੋਸਟ ਤੇ ਉਨ੍ਹਾਂ ਦੇ ਦੋਸਤ 'ਤੇ ਪ੍ਰਸ਼ੰਸਕ ਦੁੱਖ ਜ਼ਾਹਿਰ ਕਰ ਰਹੇ ਹਨ।