ਲੰਡਨ 'ਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਨੂੰ ਬੂਟ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਇਸ ਮਾਮਲੇ 'ਤੇ ਗਾਇਕ ਬੱਬੂ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਹ ਬਿਲਕੁਲ ਵੀ ਠੀਕ ਨਹੀਂ ਹੈ। ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ।
ਸੁਰੱਖਿਆ ਦੇ ਕੀਤੇ ਜਾਣੇ ਚਾਹੀਦੇ ਸਖ਼ਤ ਪ੍ਰਬੰਧ
ਬੱਬੂ ਮਾਨ ਨੇ ਕਿਹਾ ਕਿ ਕਰਨ ਔਜਲਾ ਉਨ੍ਹਾਂ ਦੇ ਛੋਟੇ ਭਰਾ ਵਰਗਾ ਹੈ। ਅਜਿਹੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤੇ ਨਾ ਕਿ ਇਸ ਤਰ੍ਹਾਂ ਸ਼ੋਅ ਦੌਰਾਨ ਬੂਟ ਮਰਨ ਚਾਹੀਦਾ। ਜੋ ਵੀ ਹੋਇਆ, ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਇਸ ਘਟਨਾ ਤੋਂ ਬਾਅਦ ਹਰ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣੇ ਚਾਹੀਦੇ ਹਨ।
ਲਾਈਵ ਸ਼ੋਅ ਦੌਰਾਨ ਕਰਨ ਔਜਲਾ ਦੇ ਮਾਰਿਆ ਬੂਟ
ਦੱਸ ਦੇਈਏ ਕਿ ਕਰਨ ਔਜਲਾ ਲੰਡਨ 'ਚ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਬੂਟ ਨਾਲ ਹਮਲਾ ਕੀਤਾ।ਬੂਟ ਸਿੱਧਾ ਜਾ ਕੇ ਉਸ ਦੇ ਮੂੰਹ 'ਤੇ ਵੱਜਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਰੋਕ ਦਿੱਤੀ ਤੇ ਕਿਹਾ ਕਿ ਕਿਸ ਨੇ ਕੀਤਾ, ਮੈਂ ਉਸ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਸਟੇਜ 'ਤੇ ਆਉਣ ਤੇ ਮੇਰੇ ਸਾਹਮਣੇ ਗੱਲ ਕਰਨ। ਕਰਨ ਔਜਲਾ ਨੇ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਬੂਟ ਮਾਰੋ।