ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ 'ਤੇ ਲਾਈਵ ਸ਼ੋਅ ਦੇ ਦੌਰਾਨ ਦਰਸ਼ਕ ਨੇ ਬੂਟ ਮਾਰਿਆ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ 'ਚ ਕਰਨ ਔਜਲਾ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦਰਸ਼ਕਾਂ 'ਚੋਂ ਇਕ ਵਿਅਕਤੀ ਨੇ ਗਾਇਕ 'ਤੇ ਬੂਟ ਚੁੱਕ ਕੇ ਮਾਰਿਆ। ਜਿਸ ਤੋਂ ਬਾਅਦ ਕਰਨ ਔਜਲਾ ਨੇ ਉਸ ਨੂੰ ਸਟੇਜ 'ਤੇ ਆ ਕੇ ਗੱਲ ਕਰਨ ਲਈ ਕਿਹਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕਰਨ ਔਜਲਾ ਦੇ ਮੂੰਹ 'ਤੇ ਵੱਜਿਆ ਬੂਟ
ਔਜਲਾ ਲੰਡਨ 'ਚ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਬੂਟ ਨਾਲ ਹਮਲਾ ਕੀਤਾ।ਬੂਟ ਸਿੱਧਾ ਜਾ ਕੇ ਉਸ ਦੇ ਮੂੰਹ 'ਤੇ ਵੱਜਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਰੋਕ ਦਿੱਤੀ ਤੇ ਕਿਹਾ ਕਿ ਕਿਸ ਨੇ ਕੀਤਾ, ਮੈਂ ਉਸ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਸਟੇਜ 'ਤੇ ਆਉਣ ਤੇ ਮੇਰੇ ਸਾਹਮਣੇ ਗੱਲ ਕਰਨ।
ਕਰਨ ਔਜਲਾ ਨੇ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਬੂਟ ਮਾਰੋ। ਇਸ ਤੋਂ ਬਾਅਦ ਲਾਈਵ ਸ਼ੋਅ ਦੇ ਸੁਰੱਖਿਆ ਕਰਮਚਾਰੀ ਹਮਲਾਵਰ ਨੂੰ ਆਪਣੇ ਨਾਲ ਲੈ ਜਾਂਦੇ ਹਨ। ਜਿਸ ਤੋਂ ਬਾਅਦ ਕਰਨ ਔਜਲਾ ਫਿਰ ਤੋਂ ਆਪਣੀ ਪਰਫਾਰਮੈਂਸ ਦੇਣਾ ਸ਼ੁਰੂ ਕਰ ਦਿੰਦੇ।
ਹਾਲ 'ਚ ਬਾਲੀਵੁੱਡ ਡੈਬਿਊ ਕੀਤਾ
ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਨੇ ਹਾਲ ਹੀ ਵਿੱਚ ਬਤੌਰ ਗਾਇਕ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ। ਉਸ ਨੇ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਦੀ ਅਦਾਕਾਰੀ ਵਾਲੀ ਫਿਲਮ ਵਿੱਚ ਤੌਬਾ-ਤੌਬਾ ਗੀਤ ਗਾਇਆ ਹੈ। ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਅਤੇ ਇਸ ਗੀਤ ਦੀ ਵੀਡੀਓ ਅਤੇ ਰੀਲ ਵਾਇਰਲ ਹੋ ਗਈ।