ਜਲੰਧਰ 'ਚ ਸਵੇਰੇ ਧੁੰਦ ਕਾਰਨ ਦੋ ਸੜਕ ਹਾਦਸੇ ਵਾਪਰੇ। ਪਹਿਲਾ ਹਾਦਸਾ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ 'ਤੇ ਸਕੂਲ ਬੱਸ ਨਾਲ ਵਾਪਰਿਆ। ਦੂਜਾ ਹਾਦਸਾ ਜਲੰਧਰ ਕਪੂਰਥਲਾ ਹਾਈਵੇ 'ਤੇ ਸਥਿਤ ਜਲੰਧਰ ਕੁੰਜ ਦੇ ਬਾਹਰ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਸਮੇਂ ਬੱਸ 'ਚ 4 ਤੋਂ 5 ਬੱਚੇ ਸਨ ਸਵਾਰ
ਜਾਣਕਾਰੀ ਅਨੁਸਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਇੱਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਇਸ ਦੌਰਾਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਹਾਦਸਾ ਵਾਪਰ ਗਿਆ। ਸੰਘਣੀ ਧੁੰਦ ਕਾਰਨ ਬੱਸ ਇਕ ਤੋਂ ਬਾਅਦ ਇਕ 3 ਵਾਹਨਾਂ ਨਾਲ ਟਕਰਾ ਗਈ। ਇਸ ਦੌਰਾਨ ਕਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਉਕਤ ਬੱਸ ਵਿੱਚ 4-5 ਬੱਚੇ ਸਵਾਰ ਸਨ।
ਕੁੰਜ ਨੇੜੇ ਤਿੰਨ ਵਾਹਨ ਆਪਸ 'ਚ ਟਕਰਾਏ
ਦੂਜਾ ਹਾਦਸਾ ਜਲੰਧਰ ਕਪੂਰਥਲਾ ਹਾਈਵੇ 'ਤੇ ਸਥਿਤ ਜਲੰਧਰ ਕੁੰਜ ਨੇੜੇ ਵਾਪਰਿਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਤਿੰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਪੀਆਰਟੀਸੀ ਦੀ ਬੱਸ, ਟਰੱਕ ਅਤੇ ਆਈ-20 ਵਿੱਚ ਵਾਪਰਿਆ। ਹਾਦਸੇ ਵਿੱਚ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੌਰਾਨ ਮੁੱਖ ਸੜਕ ’ਤੇ ਲੰਮਾ ਜਾਮ ਲੱਗ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਸ ਮੌਕੇ 'ਤੇ ਪਹੁੰਚ ਗਈ। ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਅਤੇ ਪੀਆਰਟੀਸੀ ਦੀ ਬੱਸ ਦੋਵਾਂ ਪਾਸਿਆਂ ਤੋਂ ਨੁਕਸਾਨੀ ਗਈ, ਜਦਕਿ ਪਿੱਛੇ ਤੋਂ ਆ ਰਹੀ ਟੈਕਸੀ ਪੀਆਰਟੀਸੀ ਦੀ ਬੱਸ ਨਾਲ ਟਕਰਾ ਗਈ। ਜਿਸ 'ਚ ਪੀ.ਆਰ.ਟੀ.ਸੀ ਦੀ ਬੱਸ ਵੀ ਹੈ।