ਅਭਿਨੇਤਾ ਗੋਵਿੰਦਾ ਦੇ ਲੱਤ 'ਚ ਗੋਲੀ ਲੱਗਣ ਤੋਂ ਬਾਅਦ ਦੀ ਸਿਹਤ ਅਚਾਨਕ ਇਕ ਵਾਰ ਫਿਰ ਵਿਗੜ ਗਈ ਹੈ। ਗੋਵਿੰਦਾ ਸ਼ਨੀਵਾਰ ਨੂੰ ਜਲਗਾਓਂ ਜ਼ਿਲੇ 'ਚ ਵਿਧਾਨ ਸਭਾ ਚੋਣਾਂ ਲਈ ਮਹਾਯੁਤੀ ਦੇ ਪ੍ਰਚਾਰ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪਰ ਇਸ ਤੋਂ ਬਾਅਦ ਜਦੋਂ ਰੋਡ ਸ਼ੋਅ ਚੱਲ ਰਿਹਾ ਸੀ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਉਸ ਨੂੰ ਛਾਤੀ ਵਿੱਚ ਦਰਦ ਹੋਣ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਪੈਰ 'ਚ ਲੱਗੀ ਸੀ ਗੋਲੀ
ਇਸ ਤੋਂ ਪਹਿਲਾਂ 1 ਅਕਤੂਬਰ ਦੀ ਸਵੇਰ ਗੋਵਿੰਦਾ ਦੀ ਲੱਤ 'ਚ ਗੋਲੀ ਲੱਗੀ ਸੀ। ਗੋਵਿੰਦਾ ਘਰ 'ਚ ਇਕੱਲੇ ਸਨ ਤੇ ਉਨ੍ਹਾਂ ਨੂੰ ਇਕ ਪ੍ਰੋਗਰਾਮ ਲਈ ਕੋਲਕਾਤਾ ਜਾਣਾ ਪਿਆ। ਇਸ ਦੌਰਾਨ ਘਰ ਵਿੱਚ ਰੱਖੇ ਰਿਵਾਲਵਰ ਦੀ ਸਫਾਈ ਕਰਦੇ ਸਮੇਂ ਹਾਦਸਾ ਵਾਪਰ ਗਿਆ ਸੀ। ਗੋਵਿੰਦਾ ਨੇ ਬੰਦੂਕ ਸਾਫ਼ ਕਰਕੇ ਅਲਮਾਰੀ ਵਿੱਚ ਰੱਖੀ ਤਾਂ ਬੰਦੂਕ ਡਿੱਗ ਪਈ ਅਤੇ ਮਿਸਫਾਇਰਿੰਗ ਕਾਰਨ ਗੋਲੀ ਉਨ੍ਹਾਂ ਦੀ ਲੱਤ 'ਚ ਜਾ ਲੱਗੀ।
ਫਿਲਹਾਲ ਉਨ੍ਹਾਂ ਦੀ ਸਿਹਤ ਨਾਲ ਜੁੜੀ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੋਵਿੰਦਾ ਦੇਰ ਰਾਤ ਘਰ ਪਹੁੰਚੇ ਹਨ। ਦੱਸ ਦੇਈਏ ਕਿ ਗੋਵਿੰਦਾ ਖੁਦ ਕਾਂਗਰਸ ਦੇ ਸਾਬਕਾ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।