ਖ਼ਬਰਿਸਤਾਨ ਨੈੱਟਵਰਕ: ਦੇਸ਼ ਦੇ ਕਈ ਹਿੱਸਿਆਂ 'ਚ 7 ਜੁਲਾਈ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਦਿਨ ਮੁਹੱਰਮ ਹੈ, ਜੋ ਇਸਲਾਮ 'ਚ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਰਿਪੋਰਟ ਦੇ ਅਨੁਸਾਰ, ਮੁਹੱਰਮ ਦੀ ਛੁੱਟੀ 6 ਜਾਂ 7 ਜੁਲਾਈ ਨੂੰ ਚੰਨ ਦੇ ਦਰਸ਼ਨ ‘ਤੇ ਨਿਰਭਰ ਕਰੇਗੀ, ਹਾਲਾਂਕਿ 6 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਝਾਰਖੰਡ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਵਿੱਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਜੇਕਰ ਮੁਹਰਮ 6 ਜੁਲਾਈ (ਐਤਵਾਰ) ਨੂੰ ਪੈਂਦਾ ਹੈ, ਤਾਂ ਕੁਝ ਸਕੂਲਾਂ ਵਿੱਚ ਵਾਧੂ ਛੁੱਟੀ ਨਹੀਂ ਦਿੱਤੀ ਜਾਵੇਗੀ। ਪਰ ਸੋਮਵਾਰ (7 ਜੁਲਾਈ 2025) ਨੂੰ ਛੁੱਟੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
ਦੱਸ ਦੇਈਏ ਕਿ ਜੇਕਰ 6 ਜੁਲਾਈ ਨੂੰ ਚੰਨ ਦਿਖਾਈ ਨਹੀਂ ਦਿੰਦਾ ਹੈ, ਤਾਂ 7 ਜੁਲਾਈ ਨੂੰ ਜਨਤਕ ਛੁੱਟੀ ਹੋਵੇਗੀ। ਇਸ ਖਾਸ ਮੌਕੇ ‘ਤੇ, ਸਰਕਾਰੀ ਦਫ਼ਤਰ, ਬੈਂਕ ਅਤੇ ਕਈ ਨਿੱਜੀ ਅਦਾਰੇ ਬੰਦ ਰਹਿਣਗੇ।
ਮੁਹੱਰਮ ਦੀ ਮਹੱਤਤਾ
ਮੁਹੱਰਮ ਨੂੰ ਮੁਹੱਰਮ-ਅਲ- ਹਰਾਮ ਵੀ ਕਹਿੰਦੇ ਹਨ। ਇਸ ਮਹੀਨੇ ਨੂੰ ਰਮਜ਼ਾਨ ਤੋਂ ਬਾਅਦ ਦੂਜਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਹ ਹਿਜ਼ਰੀ ਜਾਂ ਇਸਲਾਮਿਕ ਕੈਲੰਡਰ ਦਾ ਪਹਿਲਾ ਮਹੀਨਾ ਹੁੰਦਾ ਹੈ ਪਰ ਇਹ ਚੰਦ ਦਿਖਣ ਉੱਤੇ ਨਿਰਭਰ ਕਰਦਾ ਹੈ। ਜੋ ਇਸਲਾਮ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।ਮੁਹੱਰਮ ਇਸਲਾਮ ਦੇ ਚਾਰ ਪਵਿੱਤਰ ਮਹੀਨਿਆਂ ਵਿੱਚੋਂ ਇੱਕ ਹੈ।