ਲੁਧਿਆਣਾ ਦੇ ਬੀ.ਸੀ.ਏ ਸਕੂਲ ਵਿਚ ਅੱਜ ਛੁੱਟੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਦੂਜੀ ਜਮਾਤ ਵਿੱਚ ਪੜ੍ਹਦੀ ਅਮਾਇਰਾ ਨਾਂ ਦੀ ਲੜਕੀ ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਸੀ। ਲੜਕੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਅੱਜ ਯਾਨੀ ਮੰਗਲਵਾਰ ਨੂੰ ਬੀ.ਸੀ.ਏ. ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਆਰ ਐਂਡ ਡੀ ਸਕੂਲ ਵਿਚ ਪਿਤਾ ਪ੍ਰਿੰਸੀਪਲ
ਇਸ ਘਟਨਾ ਵਿੱਚ ਲੜਕੀ ਦਾ ਚਿਹਰਾ ਟਾਇਰ ਹੇਠ ਆ ਗਿਆ, ਜਿਸ ਕਾਰਨ ਉਸ ਦੀਆਂ ਅੱਖਾਂ ਵੀ ਨਿਕਲ ਗਈਆਂ। ਸਕੂਲ ਸਟਾਫ਼ ਬੱਚੀ ਨੂੰ ਫੋਰਟਿਸ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਦੀ ਪਛਾਣ ਅਮਾਇਰਾ ਸੂਦ (7) ਵਾਸੀ ਭਾਮੀਆ ਰੋਡ ਵਜੋਂ ਹੋਈ। ਉਸ ਦੇ ਪਿਤਾ ਆਰ ਐਂਡ ਡੀ ਸਕੂਲ ਦੇ ਪ੍ਰਿੰਸੀਪਲ ਹਨ।