ਪੰਜਾਬ 'ਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਚੱਬੇਵਾਲ ਦੇ ਪਿੰਡ ਮੌਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਬਾਈਕ ਸਵਾਰ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਿਆ । ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਪਹਿਲਾਂ ਪੈਰ ਛੂਹੇ, ਫਿਰ ਵਾਲੀਆਂ ਖੋਹੀਆਂ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲੁਟੇਰੇ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਜ਼ੁਰਗ ਦੇ ਪੈਰ ਛੂਹੇ। ਜਿਸ ਤੋਂ ਬਾਅਦ ਉਸ ਨੇ ਇਕ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ 82 ਸਾਲਾ ਰਾਕੇਸ਼ ਰਾਣੀ ਗੁਆਂਢੀਆਂ ਦੇ ਘਰ ਗਈ ਹੋਈ ਸੀ। ਜਦੋਂ ਉਹ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਗਲੀ 'ਚ ਪਹਿਲਾਂ ਤੋਂ ਹੀ ਇੱਕ ਬਾਈਕ ਸਵਾਰ ਨੌਜਵਾਨ ਖੜ੍ਹਾ ਸੀ।
ਰੌਲਾ ਪਾਉਣ 'ਤੇ ਧੱਕਾ ਦੇ ਕੇ ਹੋਇਆ ਫਰਾਰ
ਉਥੋਂ ਜਦੋਂ ਔਰਤ ਰਾਕੇਸ਼ ਰਾਣੀ ਆਪਣੇ ਘਰ ਨੇੜੇ ਪੁੱਜੀ ਤਾਂ ਬਾਈਕ ਸਵਾਰ ਨੌਜਵਾਨ ਉਸ ਕੋਲ ਪਹੁੰਚਿਆ ਤੇ ਉਸ ਨੂੰ ਰੋਕ ਲਿਆ। ਰੁਕ ਕੇ ਉਸਦੇ ਪੈਰ ਛੂਹੇ । ਇਸ ਤੋਂ ਬਾਅਦ ਨੌਜਵਾਨ ਨੇ ਰਾਕੇਸ਼ ਰਾਣੀ ਦੇ ਸਿਰ ਤੋਂ ਚੁੰਨੀ ਚੁੱਕ ਕੇ ਤੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਕੱਢਣ ਲੱਗਾ। ਜਦੋਂ ਰਾਕੇਸ਼ ਰਾਣੀ ਨੇ ਰੌਲਾ ਪਾਇਆ ਤਾਂ ਬਾਈਕ ਸਵਾਰ ਉਸ ਨੂੰ ਧੱਕਾ ਦੇ ਕੇ ਭੱਜ ਗਿਆ
ਨੌਜਵਾਨ ਦਾ ਕੀਤਾ ਪਿੱਛਾ ਕੀਤਾ
ਮੁਲਜ਼ਮ ਵੱਲੋਂ ਧੱਕਾ ਦੇ ਕੇ ਰਾਕੇਸ਼ ਸੜਕ ’ਤੇ ਡਿੱਗ ਪਿਆ। ਰੌਲਾ ਸੁਣ ਕੇ ਆਸਪਾਸ ਦੇ ਲੋਕ ਬਾਹਰ ਆ ਗਏ। ਇੱਕ ਨੌਜਵਾਨ ਨੇ ਬਾਈਕ ਸਵਾਰ ਦਾ ਪਿੱਛਾ ਵੀ ਕੀਤਾ। ਪਰ ਉਹ ਤੇਜ਼ ਰਫਤਾਰ ਨਾਲ ਫਰਾਰ ਹੋ ਗਿਆ।
ਪੁਲਸ ਮੁਲਜ਼ਮ ਦੀ ਕਰ ਰਹੀ ਭਾਲ
ਚੱਬੇਵਾਲ ਥਾਣੇ ਦੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਵਾਪਰੀ। ਪੁਲਸ ਸੀਟੀਸੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।